18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪਿੰਡ ਲੱਖਣਪਾਲ ਵਿਚ ਕਾਰ ਵਿਚੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਭੇਟ ਚੜਨ ਦੀ ਚਰਚਾ

ਜੰਡਿਆਲਾ ਮੰਜਕੀ (ਜਲੰਧਰ),18 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਸਦਰ ਜਲੰਧਰ ਅਧੀਨ...

ਅਜੀਤ ਡੈਸਕ 18-10-2026

ਜੰਡਿਆਲਾ ਮੰਜਕੀ (ਜਲੰਧਰ),18 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਸਦਰ ਜਲੰਧਰ ਅਧੀਨ ਆਉਂਦੇ ਅਤੇ ਨਸ਼ਾ ਤਸਕਰੀ ਲਈ ਬਦਨਾਮ ਪਿੰਡ ਲੱਖਣਪਾਲ ਵਿਚ ਪਲਾਟ ਵਿਚ ਖੜੀ ਕਾਰ ਵਿਚੋਂ ਇਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਉਕਤ ਦੁੱਖਦਾਈ ਸਮਾਚਾਰ ਤੋਂ ਬਾਅਦ ਪਰਿਵਾਰ ਵਿਚ ਵੀ ਸੋਗ ਦੀ ਲਹਿਰ ਹੈ। ਲੋਕਾਂ ਵਿਚ ਚਰਚਾ ਹੈ ਕਿ ਉਕਤ ਨੌਜਵਾਨ ਦੀ ਮੌਤ ਨਸ਼ੇ ਦੀ ਵੱਧ ਮਾਤਰਾ ਨਾਲ ਹੋਈ ਹੈ।

ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਪਿੰਡ ਦੇ ਹੀ ਇਕ ਹੋਰ ਨੌਜਵਾਨ ਨਾਲ ਘਰੋਂ ਗਿਆ ਸੀ। ਜਦੋਂ ਅਗਲੇ ਦਿਨ ਤੱਕ ਉਹ ਘਰ ਵਾਪਸ ਨਾ ਆਇਆ ਤਾਂ ਉਨ੍ਹਾਂ ਉਸ ਬਾਰੇ ਪੁੱਛ-ਪੜਤਾਲ ਅਤੇ ਭਾਲ ਸ਼ੁਰੂ ਕੀਤੀ। ਜਿਸ ਨੌਜਵਾਨ ਨਾਲ ਉਹ ਘਰੋਂ ਗਿਆ ਸੀ ਉਸ ਨੂੰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਪਲਾਟ ਨੂੰ ਖੋਲਿਆ ਗਿਆ ਤਾਂ ਦੇਖਿਆ ਪਲਾਟ ਵਿਚ ਖੜੀ ਇਕ ਬੰਦ ਕਾਰ ਵਿਚ ਉਸਦੀ ਲਾਸ਼ ਪਈ ਸੀ।

ਇਸ ਸਬੰਧੀ ਪਰਿਵਾਰ ਵਲੋਂ ਪੁਲਿਸ ਚੌਕੀ ਜੰਡਿਆਲਾ ਨੂੰ ਸੂਚਿਤ ਕੀਤਾ ਗਿਆ। ਪੁਲਿਸ ਚੌਂਕੀ ਜੰਡਿਆਲਾ ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਮੋਹਨ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਟੋਨੀ ਉਰਫ ਵਿੱਕੀ ਪੁੱਤਰ ਸੁਰਜੀਤ ਵਾਸੀ ਲੱਖਣਪਾਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਸ ਲੜਕੇ ਕਰਨ ਮਹਿਰਾ ਪੁੱਤਰ ਸੁਖਦੇਵ ਕੁਮਾਰ ਵਾਸੀ ਲੱਖਣਪਾਲ ਨਾਲ ਮ੍ਰਿਤਕ ਨੌਜਵਾਨ ਗਿਆ ਸੀ ਉਸ ਨੂੰ ਪੁੱਛਗਿੱਛ ਲਈ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਮੌਤ ਦੇ ਕਾਰਨਾਂ ਸਬੰਧੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ। ਲੱਖਣਪਾਲ ਦੇ ਸਰਪੰਚ ਕਸ਼ਮੀਰ ਚੰਦ ਨੇ ਕਿਹਾ ਕਿ ਸਰਕਾਰ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪਰੰਤੂ ਇਸ ਦੇ ਬਾਵਜੂਦ ਨਸ਼ਿਆਂ ਦੀ ਸਮੱਸਿਆ ਨੌਜਵਾਨ ਪੀੜ੍ਹੀ ਲਈ ਗੰਭੀਰ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਨੂੰ ਮਿਲ ਕੇ ਹੋਰ ਪ੍ਰਭਾਵਸ਼ਾਲੀ ਯਤਨ ਕਰਨ ਦੀ ਲੋੜ ਹੈ। 

ਪਿਛਲੀ ਖ਼ਬਰ ਰਾਮ ਨਗਰ ਕਲੋਨੀ 'ਚ ਘਰ ਦੇ ਬੰਦ ਕਮਰੇ 'ਚੋਂ ਮਾਂ-ਪੁੱਤਰ ਦੀਆਂ ਗਲੀਆਂ-ਸੜੀਆਂ ਲਾਸ਼ਾਂ ਬਰਾਮਦ ਅਗਲੀ ਖ਼ਬਰ ਕਸਬਾ ਚੋਗਾਵਾਂ 'ਚ ਗੱਠਾਂ ਵਾਲੀ ਟਰਾਲੀ ਨੂੰ ਅੱਗ ਲੱਗਣ ਕਾਰਨ ਮਚੀ ਅਫ਼ਰਾ-ਤਫ਼ਰੀ