19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਆਬਕਾਰੀ ਵਿਭਾਗ ਵਲੋਂ ਨਾਜਾਇਜ਼ ਸ਼ਰਾਬ ਜ਼ਬਤ <br/>

ਅਜੀਤ ਡੈਸਕ 08-05-2026
ਜਲੰਧਰ, 7 ਮਈ (ਸ਼ਿਵ)-ਐੱਸ. ਕੇ. ਗਰਗ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਅਤੇ ਨਵਜੀਤ ਸਿੰਘ, ਸਹਾਇਕ ਕਮਿਸ਼ਨਰ (ਆਬਕਾਰੀ), ਜਲੰਧਰ ਰੇਂਜ-2 ਦੀ ਨਿਗਰਾਨੀ ਹੇਠ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਜਸਪ੍ਰੀਤ ਸਿੰਘ ਆਬਕਾਰੀ ਅਫ਼ਸਰ ਜਲੰਧਰ ਵੈਸਟ-ਬੀ ਅਤੇ ਸੁਮੰਤ ਮਾਹੀ ਆਬਕਾਰੀ ਨਿਰੀਖਕ, ਜਲੰਧਰ ਨਾਰਥ ਸਰਕਲ ਦੀ ਅਗਵਾਈ ਵਾਲੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ¢ ਆਬਕਾਰੀ ਨਿਰੀਖਕ ਸੋਮੰਤ ਮਾਹੀ ਨੇ ਆਬਕਾਰੀ ਪੁਲਿਸ ਸਟਾਫ਼ ਸਮੇਤ, ਗੁਪਤ ਸੂਚਨਾ ਦੇ ਆਧਾਰ 'ਤੇ ਗਦਈਪੁਰ, ਜਲੰਧਰ ਵਿਖੇ ਮਹਿਤਾਬ ਮੁਹੰਮਦ ਦੀ ਦੁਕਾਨ 'ਤੇ ਛਾਪੇਮਾਰੀ ਕੀਤੀ¢ ਛਾਪੇਮਾਰੀ ਦÏਰਾਨ ਪੰਜਾਬ ਕਿੰਗ (ਪਊਏ) 120, ਅੱਧੀਏ 100 ਅਤੇ ਪੰਜਾਬ ਕਲੱਬ ਵਿਸਕੀ ਦੀਆਂ 12 ਬੋਤਲਾਂ ਬਰਾਮਦ ਕੀਤੀਆਂ ਗਈਆਂ | ਦੋਸ਼ੀ ਵਿਅਕਤੀ ਮÏਕੇ ਤੋਂ ਫ਼ਰਾਰ ਹੋ ਗਿਆ¢ ਇਸ ਸਬੰਧੀ ਥਾਣੇ ਵਿਚ 0133 /6 ਮਈ ਨੂੰ ਕੇਸ ਦਰਜ ਕੀਤਾ ਗਿਆ ਹੈ |

ਪਿਛਲੀ ਖ਼ਬਰ ਘਾਹ ਮੰਡੀ ਗਊਸ਼ਾਲਾ 'ਚ ਵੱਛੇ ਦੀ ਮੌਤ 'ਤੇ ਹੰਗਾਮਾ; ਲੋਕਾਂ ਪ੍ਰਬੰਧਕਾਂ ਤੇ ਪ੍ਰਸ਼ਾਸਨ ਖ਼ਿਲਾਫ਼ ਲਾਇਆ ਧਰਨਾ ਅਗਲੀ ਖ਼ਬਰ ਐੱਲ.ਕੇ.ਸੀ.ਟੀ.ਸੀ. ਦੇ ਸਕੂਲ ਆਫ਼ ਅਲਾਈਡ ਸਾਇੰਸਿਜ਼ ਵਲੋਂ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।