20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਨਗਰ ਨਿਗਮ ਵਲੋਂ ਤੇਲ ਡਿਪੂ ਨੂੰ 26 ਲੱਖ ਦੀ ਵਸੂਲੀ ਦਾ ਨੋਟਿਸ ਜਾਰੀ <br/>

ਨੋਟਿਸ ਦੇਣ ਵੇਲੇ ਮੌਜੂਦ ਨਗਰ ਨਿਗਮ ਦੀ ਵਸੂਲੀ ਟੀਮ | ਤਸਵੀਰ: ਜੀ. ਪੀ. ਸਿੰਘ <br/> 08-05-2026
ਜਲੰਧਰ, 7 ਮਈ (ਸ਼ਿਵ)-ਮੇਅਰ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ ਅਤੇ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕÏਰ ਦੇ ਨਿਰਦੇਸ਼ਾਂ ਅਨੁਸਾਰ ਫਲੈਗ ਸਕਾਊਟ ਅਸਟੇਟ ਅਫਸਰ-ਕਮ-ਚੀਫ ਟੈਕਸ ਕਲੈਕਟਰ ਅਸ਼ਵਨੀ ਗਿੱਲ ਜੀ ਅਤੇ ਸੁਪਰਡੈਂਟ ਵਾਟਰ ਰੇਟ ਹਰਪ੍ਰੀਤ ਵਾਲੀਆਂ ਜੀ ਦੀ ਦੇਖ-ਰੇਖ ਹੇਠ ਅੱਜ ਜ਼ੋਨ ਨੰਬਰ 7 ਵਿੱਚ ਕਾਰਵਾਈ ਕੀਤੀ ਗਈ¢ ਇਸ ਦÏਰਾਨ ਜ਼ੋਨ ਨੰਬਰ -7 ਦੇ ਇੰਡਸਟਰੀਅਲ ਅਸਟੇਟ ਵਿੱਚ ਬਕਾਇਆ ਸੀਵਰੇਜ਼ ਅਤੇ ਪਾਣੀ ਦੇ ਰੁਪਏ 2.09 ਲੱਖ ਦੀ ਰਕਮ ਵਸੂਲ ਕੀਤੀ ਗਈ¢ ਅੱਜ ਜ਼ੋਨ ਨੰਬਰ -7 ਇੰਡਸਟਰੀਅਲ ਅਸਟੇਟ ਵਿੱਚ ਕਾਰਵਾਈ ਕਰਦਿਆ ਇੰਡੀਅਨ ਆਇਲ ਜਲੰਧਰ ਡਿਪੂ ਦੇ ਅਫਸਰਾਂ ਨਾਲ ਉਨਾ ਦੇ ਪਾਣੀ ਸੀਵਰੇਜ ਦੇ ਲੰਬਿਤ ਪਏ ਬਕਾਏ ਨੂੰ ਲੈ ਕੇ ਮੀਟਿੰਗ ਕੀਤੀ ਗਈ | ਇੰਡੀਅਨ ਆਇਲ ਜਲੰਧਰ ਦੇ ਡਿਪੂ ਨੂੰ ਬਕਾਇਆ ਪਾਣੀ ਅਤੇ ਸੀਵਰੇਜ਼ ਦੇ ਰੁਪਏ 26 ਲੱਖ ਦੀ ਰਕਮ ਦਾ ਨੋਟਿਸ ਜਾਰੀ ਕੀਤਾ ਗਿਆ | ਇਹ ਕਾਰਵਾਈ ਜ਼ੋਨ ਨੰਬਰ 7 ਦੇ ਰਜਿੰਦਰ ਸਭਰਵਾਲ ਰਾਜੇਸ਼ ਕੁਮਾਰ ਤੇ ਰਾਜ ਕੁਮਾਰ ਵੱਲੋਂ ਅਮਲ ਵਿੱਚ ਲਿਆਂਦੀ ਗਈ¢

ਪਿਛਲੀ ਖ਼ਬਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤ ਲਈ ਤੁਰੰਤ ਖੋਲਿ੍ਹਆ ਜਾਵੇ-ਸਿੱਖ ਤਾਲਮੇਲ ਕਮੇਟੀ <br/> ਅਗਲੀ ਖ਼ਬਰ ਸਮਰਥਕਾਂ ਸਮੇਤ ਸ਼ੁਕਰਾਨਾ ਯਾਤਰਾ 'ਚ ਸ਼ਾਮਿਲ ਹੋਣ ਪਹੁੰਚੇ ਕੌਂਸਲਰ ਨਵਦੀਪ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।