29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਐੱਨ. ਜੀ. ਟੀ. ਵਲੋਂ ਸਿੰਗਲ ਯੂਜ਼ ਪਲਾਸਟਿਕ ਪਾਬੰਦੀ ਦੇ ਨਿਰਦੇਸ਼ <br/>

ਅਜੀਤ ਡੈਸਕ 01-04-2026
ਜਲੰਧਰ, 31 ਮਾਰਚ (ਐੱਮ. ਐੱਸ. ਲੋਹੀਆ)–ਜਲੰਧਰ ਸਥਿਤ ਇਕ ਐੱਨ. ਜੀ. ਓ., ਐਕਸ਼ਨ ਗਰੁੱਪ ਅਗੇਂਸਟ ਪਲਾਸਟਿਕ ਪੋਲੂਸ਼ਨ (ਏ. ਜੀ. ਏ. ਪੀ. ਪੀ.) ਨੂੰ 10 ਮਾਰਚ, 2026 ਨੂੰ ਇਕ ਵੱਡੀ ਜਿੱਤ ਮਿਲੀ ਹੈ | ਐੱਨ. ਜੀ. ਓ. ਵਲੋਂ 2024 'ਚ ਪੰਜਾਬ ਰਾਜ ਦੇ ਖ਼ਿਲਾਫ਼ ਦਾਇਰ ਕੀਤੇ ਗਏ ਕੇਸ 'ਚ, ਨੈਸ਼ਨਲ ਗ੍ਰੀਨ ਟਿ੍ਬਿਊਨਲ (ਐੱਨ. ਜੀ. ਟੀ) ਨੇ ਫ਼ੈਸਲਾ ਸੁਣਾਇਆ ਹੈ ਕਿ ਜਲੰਧਰ 'ਚ ਅਜੇ ਵੀ ਸਿੰਗਲ ਯੂਜ਼ ਪਲਾਸਟਿਕ (ਐੱਸ. ਯੂ. ਪੀ.) ਦੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ, ਫ਼ੈਸਲੇ 'ਚ ਕਿਹਾ ਗਿਆ ਹੈ ਕਿ ਨਾ ਤਾਂ ਨਗਰ ਨਿਗਮ ਜਲੰਧਰ ਤੇ ਨਾ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਨੇ 2016 ਦੇ ਪੰਜਾਬ ਪਾਬੰਦੀ ਤੇ ਜੁਲਾਈ 2022 ਦੇ ਕੇਂਦਰੀ ਪਾਬੰਦੀ ਨੂੰ ਲਾਗੂ ਕਰਨ ਲਈ ਕੋਈ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ | ਹਾਲਾਂਕਿ ਪੀ. ਪੀ. ਸੀ. ਬੀ. ਨੇ ਕਿਹਾ ਕਿ ਉਨ੍ਹਾਂ ਨੇ ਉਲੰਘਣਾ ਕਰਨ ਵਾਲੀਆਂ 30 ਇਕਾਈਆਂ ਨੂੰ ਬੰਦ ਕਰ ਦਿੱਤਾ ਹੈ, ਪਰ ਵਾਤਾਵਰਨ ਮੁਆਵਜ਼ਾ ਜਾਂ ਜ਼ਬਤ ਸਮੱਗਰੀ ਨੂੰ ਸਹੀ ਢੰਗ ਨਾਲ ਨਹੀਂ ਸੰਭਾਲਿਆ | ਨਗਰ ਨਿਗਮ, ਜਲੰਧਰ ਨੇ 154 ਚਲਾਨ ਜਾਰੀ ਕੀਤੇ, ਪਰ ਜ਼ਿਆਦਾਤਰ ਇਕ ਵਾਰ ਦੀਆਂ ਮੁਹਿੰਮਾਂ 'ਚ ਹੀ ਕਾਰਵਾਈ ਕੀਤੀ ਗਈ ਹੈ, ਇਸ ਨੂੰ ਨਿਰੰਤਰ ਲਾਗੂ ਨਹੀਂ ਕੀਤਾ ਗਿਆ | ਅਧਿਕਾਰੀਆਂ ਨੇ ਸਖ਼ਤ ਜ਼ਮੀਨੀ ਕਾਰਵਾਈ ਦੀ ਬਜਾਏ ਨਿਰਦੇਸ਼ਾਂ ਤੇ ਜਾਗਰੂਕਤਾ ਮੁਹਿੰਮਾਂ 'ਤੇ ਜ਼ਿਆਦਾ ਭਰੋਸਾ ਕੀਤਾ | ਟਿ੍ਬਿਊਨਲ ਨੇ ਦੇਖਿਆ ਕਿ ਸਿਰਫ਼ ਸਖ਼ਤੀ ਨਾਲ ਲਾਗੂ ਕੀਤੇ ਬਿਨਾਂ ਨਿਰਦੇਸ਼ ਜਾਰੀ ਕਰਨਾ ਕਾਫ਼ੀ ਨਹੀਂ ਹੈ, ਇਹ ਨੀਤੀ ਤੇ ਅਮਲ 'ਚ ਵੱਡਾ ਅੰਤਰ ਹੈ | ਏ. ਡੀ. ਏ. ਪੀ. ਪੀ. ਦੀ ਪ੍ਰਧਾਨ ਡਾ. ਪੱਲਵੀ ਖੰਨਾ, ਸਹਿ-ਸੰਸਥਾਪਕ, ਡਾ. ਨਵਨੀਤ ਭੁੱਲਰ ਤੇ ਬਾਗੇਸ਼ਵਰ ਸਿੰਘ ਨੇ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਰੋਕਣ ਲਈ ਨਿਰੰਤਰ ਨਿਗਰਾਨੀ ਤੇ ਸਖ਼ਤ ਜੁਰਮਾਨੇ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਿਸ਼ਾ-ਨਿਰਦੇਸ਼ਾਂ 'ਚ ਪਲਾਸਟਿਕ ਨਿਯਮਾਂ ਦੀ ਉਲੰਘਣਾ ਲਈ ਵਾਤਾਵਰਨ ਮੁਆਵਜ਼ਾ, ਜੁਰਮਾਨੇ, ਜ਼ਬਤ ਤੇ ਯੂਨਿਟਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਆਪਣੇ ਅੰਤਿਮ ਫ਼ੈਸਲੇ 'ਚ ਐੱਨ. ਜੀ. ਟੀ. ਨੇ ਇਕ ਸਾਂਝੀ ਕਮੇਟੀ (ਪੀ. ਪੀ. ਸੀ. ਬੀ., ਸੀ. ਪੀ. ਸੀ. ਬੀ., ਨਗਰ ਨਿਗਮ, ਜ਼ਿਲ੍ਹਾ ਮੈਜਿਸਟਰੇਟ) ਬਣਾਉਣ ਲਈ ਕਿਹਾ ਹੈ ਤਾਂ ਜੋ ਠੋਸ ਨਤੀਜੇ ਸਾਹਮਣੇ ਆਉਣ | ਉਨ੍ਹਾਂ ਪੰਜਾਬ ਤੇ ਭਾਰਤ ਭਰ ਦੇ ਸਿਵਲ ਸਮਾਜ ਨੂੰ ਪਲਾਸਟਿਕ ਵਿਰੁੱਧ ਲੜਾਈ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਐਲ. ਕੇ. ਸੀ. ਟੀ. ਸੀ. ਵਿਖੇ ਪਹਿਲਾ ਰਾਸ਼ਟਰੀ 'ਏ. ਐਚ. ਐਸ. ਸੰਮੇਲਨ' <br/> ਅਗਲੀ ਖ਼ਬਰ ਸ੍ਰੀਮਤੀ ਜਤਿੰਦਰ ਕੌਰ (ਬੇਬੀ) ਨਮਿਤ ਅੰਤਿਮ ਅਰਦਾਸ ਸਮਾਗਮ 'ਚ ਡਾ. ਹਮਦਰਦ ਸਮੇਤ ਵੱਡੀ ਗਿਣਤੀ 'ਚ ਪੁੱਜੀਆਂ ਪ੍ਰਮੁੱਖ ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।