ਜਲੰਧਰ, 31 ਮਾਰਚ (ਐੱਮ. ਐੱਸ. ਲੋਹੀਆ)-ਸਥਾਨਕ ਸ਼ਹੀਦ ਊਧਮ ਸਿੰਘ ਨਗਰ ਵਿਖੇ ਚੱਲ ਰਹੇ ਰਤਨ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਆਮ ਜਨਤਾ 'ਚ ਦੰਦਾਂ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਨਾਲ 1 ਅਪ੍ਰੈਲ ਤੋਂ 15 ਅਪ੍ਰੈਲ ਤੱਕ ਦੰਦਾਂ ਦੀ ਜਾਂਚ ਅਤੇ ਇਲਾਜ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ | ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਣ ਵਾਲੇ ਇਸ ਕੈਂਪ ਸੰਬੰਧੀ ਹਸਪਤਾਲ ਦੇ ਡਾਇਰੈਕਟਰ ਡਾ. ਬਲਰਾਜ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਕੈਂਪ ਦੌਰਾਨ ਦੰਦਾਂ ਦੇ ਇਲਾਜ ਦੇ ਮਾਹਿਰ ਡਾ. ਸ਼ਿਲਪਾ ਮਿੱਢਾ (ਬੀ.ਡੀ.ਐੱਸ.) ਅਤੇ ਡਾ. ਤਨੁਜ ਦੁੱਗਲ (ਬੀ.ਡੀ.ਐੱਸ.) ਵਲੋਂ ਦੰਦਾਂ ਦੀ ਮੁਫ਼ਤ ਜਾਂਚ ਦੇ ਨਾਲ-ਨਾਲ ਇਲਾਜ ਸੰਬੰਧੀ ਮੁਫ਼ਤ ਸਲਾਹ ਵੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਕੈਂਪ 'ਚ ਆਉਣ ਵਾਲੇ ਮਰੀਜ਼ ਦੰਦਾਂ ਦੀ ਸਫ਼ਾਈ, ਪੋਲਿਸ਼ਿੰਗ, ਡੇਂਚਰ ਫਿਟਿੰਗ ਅਤੇ ਰਿਮੂਵਲ, ਦੰਦ ਕੱਢਣਾ, ਬ੍ਰੇਸਿਜ਼ ਸੰਬੰਧੀ ਸਲਾਹ, ਦੰਦਾਂ ਦੇ ਫ੍ਰੈਕਚਰ ਦਾ ਇਲਾਜ, ਆਰ.ਸੀ.ਟੀ., ਕਰਾਊਨ, ਫਿਲਿੰਗ ਅਤੇ ਦੰਦਾਂ ਦੀ ਬਲੀਚਿੰਗ ਵਰਗੀਆਂ ਸੁਵਿਧਾਵਾਂ ਰਿਆਇਤੀ ਮੁੱਲ 'ਤੇ ਲੈ ਸਕਣਗੇ |