29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਅੰਬੇਡਕਰ ਸੈਨਾ ਵਲੋਂ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਰਾਥਨ ਦੌੜ ਮੁਕਾਬਲਾ ਕਰਵਾਇਆ <br/>

ਮੈਰਾਥਨ ਦੌੜ ਮੁਕਾਬਲੇ ਦੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਪ੍ਰਧਾਨ ਬਲਵਿੰਦਰ ਬੁੱਗਾ, ਬਾਬਾ ਸੁਖਵਿੰਦਰ ਸੁੱਖੀ, ਕੁਲਵਿੰਦਰ ਬੈਂਸ, ਨਵੀਨ ਭਾਰਤੀ ਤੇ ਹੋਰ | <br/> 01-04-2026
ਕਿਸ਼ਨਗੜ੍ਹ, 31 ਮਾਰਚ (ਪ.ਪ.)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕਰਤਾਰਪੁਰ ਤੋਂ ਪਿੰਡ ਨੌਗੱਜਾ ਤੱਕ ਕਿਸ਼ਨਗੜ੍ਹ ਰੋਡ ਉੱਪਰ ਦੌੜ ਮੁਕਾਬਲੇ ਕਰਵਾਏ ਗਏ | ਇਹ ਦੌੜ ਕਰਤਾਰਪੁਰ ਤੋਂ ਸਵੇਰੇ 9.00 ਵਜੇ ਸ਼ੁਰੂ ਹੋਈ ਜੋ ਕਿ ਪਿੰਡ ਨੌਗੱਜਾ ਦੀ ਦਾਣਾ ਮੰਡੀ ਵਿਖੇ ਸੰਪੂਰਨ ਹੋਈ | ਇਸ ਸਾਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਬੇਡਕਰ ਸੈਨਾ ਪੰਜਾਬ ਰਜਿ. ਜਲੰਧਰ ਦੇ ਪ੍ਰਧਾਨ ਬਲਵਿੰਦਰ ਬੁੱਗਾ, ਚੇਅਰਮੈਨ ਬਲਵਿੰਦਰ ਬੰਗਾ, ਕੁਲਵਿੰਦਰ ਬੈਂਸ ਜਨਰਲ ਸਕੱਤਰ ਅਤੇ ਨਵੀਨ ਭਾਰਤੀ ਨੇ ਦੱਸਿਆ ਕਿ 10 ਸਾਲ, 14 ਸਾਲ ਅਤੇ 17 ਸਾਲ ਤੱਕ ਦੇ ਦੌੜਾਕਾਂ ਨੇ ਇਸ ਦੌੜ ਵਿੱਚ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਤੇ ਪਹਿਲਾ ਸਥਾਨ ਹਾਸਿਲ ਕਰਨ ਵਾਲਿਆਂ ਨੂੰ ਸਾਈਕਲ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸੰਤ ਨਿਰਮਲ ਦਾਸ ਬਾਬੇ ਜੌੜੇ ਵਾਲਿਆਂ ਅਤੇ ਬਾਬਾ ਸੁਖਵਿੰਦਰ ਸੁੱਖੀ ਬੱਲਾਂ ਵਾਲਿਆਂ ਵਲੋਂ ਕੀਤੀ ਗਈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਖੇਡ ਮੁਕਾਬਲੇ ਲਗਾਤਾਰ ਜਾਰੀ ਰਹਿਣਗੇ | ਇਸ ਦੌੜ ਮੁਕਾਬਲੇ ਦੌਰਾਨ ਬੱਚਿਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ |

ਪਿਛਲੀ ਖ਼ਬਰ ਰਾਤ ਦੇ ਸਮੇਂ ਦਹਿਸ਼ਤ ਫੈਲਾਉਣ ਵਾਲਾ ਲੁਟੇਰਾ ਗਰੋਹ ਬੇਨਕਾਬ, ਚਾਰ ਦੋਸ਼ੀ ਗਿ੍ਫ਼ਤਾਰ <br/> ਅਗਲੀ ਖ਼ਬਰ ਪ੍ਰਵਾਸੀ ਮਜ਼ਦੂਰ ਵਲੋਂ ਕਰੀਬੀ ਰਿਸ਼ਤੇਦਾਰ ਦੀ ਗਲ਼ਾ ਘੁਟ ਕੇ ਹੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।