29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਟਿਊਬਵੈੱਲਾਂ ਨੂੰ ਬਿਜਲੀ ਕੁਨੈਕਸ਼ਨ 'ਚ ਹੋਈ ਦੇਰੀ-ਪਾਣੀ ਕਿੱਲਤ ਦੀ ਸ਼ੰਕਾ <br/>

ਅਜੀਤ ਡੈਸਕ 01-04-2026
ਜਲੰਧਰ, 31 ਮਾਰਚ (ਸ਼ਿਵ)-ਜਿੱਥੇ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਤੇ ਉੱਥੇ ਕਈ ਵਾਰਡਾਂ ਵਿਚ ਨਵੇਂ ਲਗਾਏ ਗਏ ਟਿਊਬਵੈੱਲਾਂ ਨੂੰ ਬਿਜਲੀ ਕੁਨੈਕਸ਼ਨ ਨਾ ਮਿਲਣ ਕਰਕੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਬੀਤੇ ਦਿਨੀਂ ਨਗਰ ਨਿਗਮ ਹਾਊਸ ਦੀ ਮੀਟਿੰਗ 'ਚ ਕਈ ਕੌਂਸਲਰਾਂ ਵਲੋਂ ਮੇਅਰ ਵਨੀਤ ਧੀਰ ਕੋਲ ਇਹ ਮਸਲਾ ਉਠਾਇਆ ਗਿਆ ਸੀ ਕਿ ਉਨਾਂ ਦੇ ਵਾਰਡਾਂ ਵਿਚ ਪਾਣੀ ਦੀ ਕਮੀ ਹੈ ਪਰ ਟਿਊਬਵੈੱਲ ਲਗਾਏ ਗਏ ਹਨ ਪਰ ਉਨ੍ਹਾਂ ਨੂੰ ਬਿਜਲੀ ਦੇ ਕੁਨੈਕਸ਼ਨ ਨਹੀਂ ਲਗਾਏ ਗਏ ਹਨ ਜਿਸ ਕਰਕੇ ਪਾਣੀ ਦੀ ਕਿੱਲਤ ਆ ਰਹੀ ਸੀ | ਮੇਅਰ ਵਨੀਤ ਧੀਰ ਨੇ ਕੌਂਸਲਰਾਂ ਦੀ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਓ. ਐਂਡ. ਐਮ. ਦੇ ਨਿਗਰਾਨ ਇੰਜ. ਜਸਪਾਲ ਸਿੰਘ ਨੂੰ ਹਦਾਇਤ ਦਿੱਤੀ ਸੀ ਕਿ ਜਿਹੜੇ ਨਵੇਂ ਟਿਊਬਵੈੱਲ ਲਗਾਏ ਗਏ ਹਨ, ਉਨ੍ਹਾਂ ਨੂੰ ਬਿਜਲੀ ਕੁਨੈਕਸ਼ਨ ਜਾਰੀ ਕਰਵਾ ਕੇ ਪਾਣੀ ਸਪਲਾਈ ਯਕੀਨੀ ਬਣਾਈ ਜਾਵੇ | ਉਧਰ ਜਾਣਕਾਰੀ ਮੁਤਾਬਕ ਜੇਕਰ ਇਨ੍ਹਾਂ ਟਿਊਬਵੈੱਲਾਂ ਨੂੰ ਬਿਜਲੀ ਕੁਨੈਕਸ਼ਨ ਦੇਣ 'ਚ ਦੇਰੀ ਹੰੁਦੀ ਹੈ ਤਾਂ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਗਰਮੀ ਦੇ ਮੌਸਮ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਅਜੇ ਤਾਂ ਸਵੇਰੇ ਸ਼ਾਮ ਮੌਸਮ ਠੰਢਾ ਮਹਿਸੂਸ ਕੀਤਾ ਜਾਂਦਾ ਹੈ ਪਰ ਆਉਣ ਵਾਲੇ ਦਿਨਾਂ ਵਿਚ ਗਰਮੀ ਵਧਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਸਕਦੀ ਹੈ ਤਾਂ ਫਿਰ ਲੋਕਾਂ ਵਲੋਂ ਪਾਣੀ ਦੀ ਕਿੱਲਤ ਦਾ ਮੁੱਦਾ ਉਠਾਇਆ ਜਾ ਸਕਦਾ ਹੈ | ਦੱਸਿਆ ਜਾਂਦਾ ਹੈ ਕਿ ਇਸ ਵੇਲੇ ਜਲੰਧਰ 'ਚ 20 ਦੇ ਕਰੀਬ ਨਵੇਂ ਟਿਊਬਵੈੱਲ ਲਗਾਏ ਗਏ ਹਨ ਜਦਕਿ 20 ਦੇ ਕਰੀਬ ਟਿਊਬਵੈੱਲ ਖ਼ਰਾਬ ਸਨ ਜਿਨ੍ਹਾਂ ਦੀ ਜਗ੍ਹਾ 'ਤੇ ਨਵਾਂ ਟਿਊਬਵੈੱਲ ਲਗਾਇਆ ਗਿਆ ਸੀ | ਉਂਜ ਓ. ਐਂਡ. ਐਮ. ਵਲੋਂ ਜੇਕਰ ਪਹਿਲਾਂ ਹੀ ਪਾਵਰਕਾਮ ਕੋਲ ਬਿਜਲੀ ਕੁਨੈਕਸ਼ਨ ਲੈਣ ਲਈ ਪਹੁੰਚ ਕੀਤੀ ਜਾਂਦੀ ਤਾਂ ਇਹ ਮਸਲਾ ਨਿਗਮ ਹਾਊਸ ਦੀ ਮੀਟਿੰਗ ਵਿਚ ਨਹੀਂ ਉੱਠਣਾ ਸੀ |

ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰ ਵਲੋਂ ਕਰੀਬੀ ਰਿਸ਼ਤੇਦਾਰ ਦੀ ਗਲ਼ਾ ਘੁਟ ਕੇ ਹੱਤਿਆ <br/> ਅਗਲੀ ਖ਼ਬਰ ਸਮਾਰਟ ਸਿਟੀ ਦਫ਼ਤਰ ਦੇ ਕੋਲ ਲੀਕ ਕਰਦੀ ਪਾਣੀ ਦੀ ਪਾਈਪ ਨਹੀਂ ਹੋਈ ਠੀਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।