25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਵਿਦਿਆਰਥੀਆਂ ਨੇ ਯੰਗ ਕ੍ਰੀਏਟਰਜ਼ ਲੀਗ 2026 'ਚ ਜਿੱਤਿਆ ਸਰਬੋਤਮ ਪ੍ਰੋਟੋਟਾਈਪ ਪੁਰਸਕਾਰ <br/>

ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | ਤਸਵੀਰ-ਜੀ.ਪੀ.ਸਿੰਘ <br/> 30-01-2026
ਜਲੰਧਰ, 29 ਜਨਵਰੀ (ਪਵਨ ਖਰਬੰਦਾ)- ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਜਲੰਧਰ ਦੇ ਵਿਦਿਆਰਥੀਆਂ ਨੇ ਪ੍ਰਤਿਸ਼ਠਿਤ ਯੰਗ ਕ੍ਰੀਏਟਰਜ਼ ਲੀਗ 2026 ਵਿੱਚ 'ਸਰਵੋਤਮ ਪ੍ਰੋਟੋਟਾਈਪ' ਇਨਾਮ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਹ ਇੰਨੋਵੇਟਿਵ-ਆਧਾਰਿਤ ਮੁਕਾਬਲਾ ਪਲਾਕਸ਼ਾ ਯੂਨੀਵਰਸਿਟੀ ਸੈਕਟਰ 101 ਆਈ.ਟੀ. ਰੋਡ ਮੋਹਾਲੀ 'ਚ ਕਰਵਾਇਆ ਗਿਆ | ਇਸ ਮੁਕਾਬਲੇ ਲਈ ਖੇਤਰ ਭਰ ਤੋਂ 725 ਤੋਂ ਵੱਧ ਆਨਲਾਈਨ ਅਰਜ਼ੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ ਕਠੋਰ ਚੋਣ ਪ੍ਰਕਿਰਿਆ ਤੋਂ ਬਾਅਦ ਸਿਰਫ਼ 67 ਟੀਮਾਂ ਨੂੰ ਅੰਤਿਮ ਚਰਣ ਵਿੱਚ ਆਪਣੇ ਪ੍ਰੋਜੈਕਟ ਪੇਸ਼ ਕਰਨ ਦਾ ਮੌਕਾ ਮਿਲਿਆ | ਗ੍ਰੀਨ ਮਾਡਲ ਟਾਊਨ ਦੀ ਨੁਮਾਇੰਦਗੀ ਕਰਦੇ ਹੋਏ ਅੱਠਵੀਂ ਜਮਾਤ ਦੇ ਵਿਦਿਆਰਥੀ ਤੱਥਿਆ ਤੇ ਦੈਵਿਕ ਗੁਪਤਾ ਨੇ ਆਪਣੇ ਮਾਰਗਦਰਸ਼ਕ ਅਮਿਤ ਕੁਮਾਰ (ਵਾਈਸ ਪਿ੍ੰਸੀਪਲ) ਦੀ ਸਮਰੱਥ ਅਗਵਾਈ ਹੇਠ ਇਕ ਬਹੁਤ ਹੀ ਇੰਨੋਵੇਟਿਵ ਤੇ ਪ੍ਰਭਾਵਸ਼ਾਲੀ ਪ੍ਰੋਟੋਟਾਈਪ ਪੇਸ਼ ਕੀਤਾ | ਵਿਦਿਆਰਥੀਆਂ ਦੇ ਪ੍ਰੋਜੈਕਟ ਨੇ ਆਪਣੀ ਰਚਨਾਤਮਿਕਤਾ, ਵਿਹਾਰਕਤਾ ਤੇ ਤਕਨੀਕੀ ਉਤਕਿ੍ਸ਼ਟਤਾ ਨਾਲ ਜੱਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ | ਉਨ੍ਹਾਂ ਦੀ ਸ਼ਾਨਦਾਰ ਪ੍ਰਸਤੁਤੀ ਦੇ ਨਤੀਜੇ ਵਜੋਂ ਟੀਮ ਨੂ ਨਕਦ ਰਕਮ ਦੇ ਨਾਲ 'ਸਰਵੋਤਮ ਪ੍ਰੋਟੋਟਾਈਪ' ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਸ਼੍ਰੀ ਰਾਜੀਵ ਪਾਲੀਵਾਲ ਨੇ ਇਸ ਉਪਲਬਧੀ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਇਸਦੇ ਨਾਲ ਹੀ ਇੰਨੋਸੈਂਟ ਹਾਰਟਸ ਗਰੁੱਪ ਦੇ ਚੇਅਰਮੈਨ ਡਾ. ਅਨੂਪ ਬੋਰੀ ਨੇ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਰਗਦਰਸ਼ਕ ਨੂੰ ਇਸ ਮਹੱਤਵਪੂਰਨ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਡੇਰਾ ਸੱਚਖੰਡ ਬੱਲਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਤਿਆਰੀਆਂ ਜਾਰੀ 1 ਫ਼ਰਵਰੀ ਨੂੰ 4 ਵਜੇ ਤ... ਅਗਲੀ ਖ਼ਬਰ ਅੰਤਰਰਾਸ਼ਟਰੀ ਕਬੱਡੀ ਕਾਨਫਰੰਸ 6 ਤੋਂ- ਅਜੈਬ ਸਿੰਘ ਚੱਠਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।