25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਢੀਂਡਸਾ ਦੀ ਅਗਵਾਈ ਹੇਠ ਉੱਤਰੀ ਹਲਕੇ ਦੀ ਲੀਡਰਸ਼ਿਪ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਤੇ ਬਾਬਾ ਸੋਢਲ ਮੰਦਰ ਵਿਖੇ ਨਤਮਸਤਕ ਹੋਈ

ਜਲੰਧਰ, 24 ਸਤੰਬਰ (ਜਸਪਾਲ ਸਿੰਘ)-ਸਿੱਧ ਬਾਬਾ ਸੋਢਲ ਦੇ ਮੇਲੇ ਦੇ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਜਲੰਧਰ ਉੱਤਰੀ ਦੀ ਸਮੂਹ ਸੀਨੀਅਰ ਲੀਡਰਸ਼ਿਪ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਅਤੇ ਸਿੱਧ ਬਾਬਾ ਸੋਢਲ ਮੰਦਰ ਵਿਖੇ ਨਤਮਸਤਕ ਹੋਈ ਤੇ ਇਸ ਮੌਕੇ ਸਮੁੱਚੀ ਲੀਡਰਸ਼ਿਪ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਸੰਗਤ ਨੂੰ ਸੋਢਲ ਮੇਲੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਹਰਿੰਦਰ ਸਿੰਘ ਢੀਂਡਸਾ ਨੇ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਦੀ ਪ੍ਰਬੰਧਕ ਕਮੇਟੀ ਅਤੇ ਸਿੱਧ ਬਾਬਾ ਸੋਢਲ ਮੇਲਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ।

ਅਜੀਤ ਡੈਸਕ 25-09-2026
ਜਲੰਧਰ, 24 ਸਤੰਬਰ (ਜਸਪਾਲ ਸਿੰਘ)-ਸਿੱਧ ਬਾਬਾ ਸੋਢਲ ਦੇ ਮੇਲੇ ਦੇ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਜਲੰਧਰ ਉੱਤਰੀ ਦੀ ਸਮੂਹ ਸੀਨੀਅਰ ਲੀਡਰਸ਼ਿਪ ਹਲਕਾ ਇੰਚਾਰਜ ਹਰਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਅਤੇ ਸਿੱਧ ਬਾਬਾ ਸੋਢਲ ਮੰਦਰ ਵਿਖੇ ਨਤਮਸਤਕ ਹੋਈ ਤੇ ਇਸ ਮੌਕੇ ਸਮੁੱਚੀ ਲੀਡਰਸ਼ਿਪ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਸੰਗਤ ਨੂੰ ਸੋਢਲ ਮੇਲੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਹਰਿੰਦਰ ਸਿੰਘ ਢੀਂਡਸਾ ਨੇ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਦੀ ਪ੍ਰਬੰਧਕ ਕਮੇਟੀ ਅਤੇ ਸਿੱਧ ਬਾਬਾ ਸੋਢਲ ਮੇਲਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ਦੀਆਂ ਪਰੰਪਰਾਵਾਂ ਅਤੇ ਮਰਿਆਦਾ ਨੂੰ ਕਾਇਮ ਰੱਖਦਿਆਂ ਸੰਗਤਾਂ ਲਈ ਸੁਚੱਜੇ ਪ੍ਰਬੰਧ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਪ੍ਰਬੰਧਕਾਂ, ਸੇਵਾਦਾਰਾਂ ਅਤੇ ਸਹਿਯੋਗੀਆਂ ਵੱਲੋਂ ਨਿਭਾਈ ਜਾ ਰਹੀ ਸੇਵਾ ਲਈ ਧੰਨਵਾਦ ਵੀ ਕੀਤਾ। ਢੀਂਡਸਾ ਨੇ ਅਰਦਾਸ ਕੀਤੀ ਕਿ ਸਿੱਧ ਬਾਬਾ ਸੋਢਲ ਜੀ ਦਾ ਇਹ ਪਵਿੱਤਰ ਮੇਲਾ ਸੁੱਖ-ਸ਼ਾਂਤੀ, ਭਾਈਚਾਰੇ ਅਤੇ ਆਪਸੀ ਸਦਭਾਵਨਾ ਨਾਲ ਸੰਪੰਨ ਹੋਵੇ ਅਤੇ ਦੇਸ਼-ਵਿਦੇਸ਼ ਤੋਂ ਪਹੁੰਚਣ ਵਾਲੀ ਸੰਗਤ ਦੀ ਯਾਤਰਾ ਸੁਖਦਾਈ ਰਹੇ। ਇਸ ਮੌਕੇ ਹਲਕਾ ਜਲੰਧਰ ਉੱਤਰੀ ਦੀ ਸਮੂਹ ਜਥੇਬੰਦੀ ਵੱਲੋਂ ਮੇਲੇ ਵਿੱਚ ਪਹੁੰਚਣ ਵਾਲੀ ਸੰਗਤ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਮੈਂਬਰ ਪੀ.ਏ.ਸੀ. ਕਮੇਟੀ ਅਵਤਾਰ ਸਿੰਘ ਘੁੰਮਣ, ਜ਼ਿਲ੍ਹਾ ਐਸ.ਸੀ. ਵਿੰਗ ਦੇ ਪ੍ਰਧਾਨ ਭਜਨ ਲਾਲ ਚੋਪੜਾ, ਮੈਂਬਰ ਪੀ.ਏ.ਸੀ. ਸੁਰੇਸ਼ ਸਹਿਗਲ, ਪਰਮਜੀਤ ਸਿੰਘ ਰੇਰੂ, ਜਨਰਲ ਕੌਂਸਲ ਮੈਂਬਰ ਗੁਰਜੀਤ ਸਿੰਘ ਮਰਵਾਹਾ, ਸੁਖਵਿੰਦਰ ਸਿੰਘ ਮੱਕੜ, ਚਰਨ ਸਿੰਘ, ਸਰਕਲ ਪ੍ਰਧਾਨ ਮਕਸੂਦਾਂ ਜਥੇਦਾਰ ਮੇਜਰ ਸਿੰਘ ਕਾਹਲੋਂ, ਸਰਕਲ ਪ੍ਰਧਾਨ ਨਾਗਰਾ ਜਥੇਦਾਰ ਕਰਤਾਰ ਸਿੰਘ ਗਿੱਲ, ਸਰਕਲ ਪ੍ਰਧਾਨ ਇੰਡਸਟ੍ਰੀਅਲ ਏਰੀਆ ਤੇ ਜਨਰਲ ਕੌਂਸਲ ਮੈਂਬਰ ਜਗਦੀਪ ਸਿੰਘ ਵਿਰਦੀ ਅਤੇ ਸਰਕਲ ਪ੍ਰਧਾਨ ਨੀਲਾਮਹਿਲ ਜਥੇਦਾਰ ਸਤਪਾਲ ਸਿੰਘ ਨੀਲਾਮਹਿਲ ਸਮੇਤ ਹੋਰ ਆਗੂ ਹਾਜ਼ਰ ਸਨ । ਇਸ ਤੋਂ ਇਲਾਵਾ ਉਦਯੋਗ ਤੇ ਵਪਾਰ ਵਿੰਗ ਦੇ ਪ੍ਰਧਾਨ ਰਾਜੇਸ਼ ਸ਼ਰਮਾ, ਬੀ . ਸੀ. ਵਿੰਗ ਦੇ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ, ਯੂਥ ਵਿੰਗ ਦੇ ਪ੍ਰਧਾਨ ਗੁਰਸੇਵਕ ਸਿੰਘ ਗਿੱਲ, ਐਸ.ਸੀ. ਵਿੰਗ ਦੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ, ਕ੍ਰਿਸ਼ਚਨ ਭਾਈਚਾਰੇ ਦੇ ਪ੍ਰਧਾਨ ਪਵਨ ਸਹੋਤਾ ਅਤੇ ਮੁਸਲਿਮ ਭਾਈਚਾਰਾ ਦੇ ਪ੍ਰਧਾਨ ਜੱਬੀਰ ਆਲਮ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ । ਇਸ ਮੌਕੇ ਸ਼ੇਰ ਸਿੰਘ ਬਾਜਵਾ, ਬਲਜੀਤ ਸਿੰਘ ਸੈਣੀ, ਪੂਰਨ ਸਿੰਘ ਰਾਠੌਰ, ਅਨੀਸ਼ ਗਾਂਧੀ, ਅਭੀ ਬਖਸ਼ੀ, ਤਰਲੋਚਨ ਸਿੰਘ ਧੋਗੜੀ, ਅਵਤਾਰ ਸਿੰਘ ਬੈਂਸ, ਇੰਦਰਪ੍ਰੀਤ ਸਿੰਘ ਪਾਇਲ, ਬਿਕਰਮਜੀਤ ਸਿੰਘ ਕੇ.ਸੀ., ਰਜਿੰਦਰ ਸਹਿਗਲ, ਹਰਮਿੰਦਰ ਸਿੰਘ, ਭੁਪਿੰਦਰ ਸਿੰਘ ਗੋਬਿੰਦ ਨਗਰ, ਅੰਮ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ, ਜਗਦੀਸ਼ ਮਹੇ, ਸ਼ਾਮ ਲਾਲ ਕਲੇਰ, ਪਵਨ ਮਹੇ, ਮਨਪ੍ਰੀਤ ਚੋਪੜਾ, ਕੁਲਵਿੰਦਰ ਬਸਰਾ, ਸੁਨੀਲ ਰੱਤੂ, ਪ੍ਰਮੋਦ ਮਹੇ, ਭੁਪਿੰਦਰ ਸਿੰਘ, ਦਰਸ਼ਨ ਸਿੰਘ, ਦੇਵਰਾਜ ਸੁਮਨ, ਜ਼ਿਲ੍ਹਾ ਪ੍ਰਧਾਨ ਹਰਭਜਨ ਚੋਪੜਾ, ਸੰਜੀਵ ਕੁਮਾਰ, ਸੁਖਜੀਤ ਸਿੰਘ, ਮੋਹੰਮਦ ਵਕੀਲ, ਮੁਹੰਮਦ ਰਾਹੀ ਆਲਮ, ਵਾਰਡ ਪ੍ਰਧਾਨ ਗੁਰਜੰਟ ਸਿੰਘ ਗਿੱਲ, ਅੰਗਰੇਜ਼ ਸਿੰਘ, ਦਿਲਬਾਗ ਸਿੰਘ ਗਿੱਲ, ਗੁਰਅੰਤਰਪ੍ਰੀਤ ਸਿੰਘ, ਹਰਦੀਪ ਸਿੰਘ ਕੋਟ ਬਾਬਾ ਦੀਪ ਸਿੰਘ ਨਗਰ, ਨਵਦੀਪ ਸਿੰਘ, ਸੰਦੀਪ ਸਿੰਘ ਸੈਣੀ, ਰਜਿੰਦਰ ਸਿੰਘ ਭਾਟ, ਭੁਪਿੰਦਰ ਸਿੰਘ, ਚਮਨ ਲਾਲ ਚੋਪੜਾ, ਰਿੰਕੂ ਸਿੰਘ ਪੋਟੀਵਾਲ, ਦਲਬੀਰ ਸਿੰਘ ਰਾਠੌਰ, ਗੁਰਮੀਤ ਸਿੰਘ, ਨਿਸ਼ਾਨ ਸਿੰਘ ਗੁੱਜਰਾਂ, ਗੁਰਮੀਤ ਸਿੰਘ ਡੋਗਰਾ, ਡਾ. ਨਿਰਮਲ ਸਿੰਘ, ਰਾਜਵੀਰ ਸਿੰਘ ਗਿੱਲ ਗੋਲੂ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਰੀਸਾਈਟ ਵਿਜ਼ਨ ਫਾਊਂਡੇਸ਼ਨ ਨੇ ਵਿਦਿਆਰਥੀਆਂ ਲਈ ਲਗਾਇਆ ਅੱਖਾਂ ਦਾ ਜਾਂਚ ਕੈਂਪ ਅਗਲੀ ਖ਼ਬਰ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ‘ਪਲਾਸਟਿਕ ਨੂੰ ਨਾਂਹ’ ਤਹਿਤ ਚਲਾਈ ਜਾਗਰੂਕਤਾ ਮੁਹਿੰਮ ਕਿਸ਼ਨਪੁਰਾ ਤੋਂ ਪਵਿੱਤਰ ਵਾਲਮੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।