25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਅੰਤਰਰਾਸ਼ਟਰੀ ਕਬੱਡੀ ਕਾਨਫਰੰਸ 6 ਤੋਂ- ਅਜੈਬ ਸਿੰਘ ਚੱਠਾ

ਅਜੀਤ ਡੈਸਕ 30-01-2026
ਜਲੰਧਰ, 29 ਜਨਵਰੀ (ਡਾ. ਜਤਿੰਦਰ ਸਾਬੀ) - ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਤੇ ਜਗਤ ਪੰਜਾਬੀ ਸਭਾ ਵੱਲੋਂ ਅੰਤਰਰਾਸ਼ਟਰੀ ਕਬੱਡੀ ਕਾਨਫਰੰਸ 6 ਤੋਂ 7 ਫਰਵਰੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਸਿਟੀ ਫਤਿਹਗੜ੍ਹ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ | ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਦੋ ਰੋਜ਼ਾ ਇਸ ਕਾਨਫਰੰਸ ਦੌਰਾਨ ਪੰਜਾਬ ਸਟਾਈਲ ਕਬੱਡੀ ਦੇ ਇਤਿਹਾਸ, ਕਬੱਡੀ ਦੇ ਵਰਤਮਾਨ ਤੇ ਭਵਿੱਖ ਅਤੇ ਕਬੱਡੀ ਦੇ ਨਿਯਮਾਂ ਤੇ ਹੋਰ ਵਿਸ਼ਿਆਂ ਤੇ ਕਬੱਡੀ ਖੇਤਰ ਦੇ ਮਾਹਿਰਾਂ ਵੱਲੋਂ ਪਰਚੇ ਵੀ ਪੜ੍ਹੇ ਜਾਣਗੇ ਤੇ ਨਾਲ ਹੀ ਇਸ ਦੀ ਬਿਹਤਰੀ ਲਈ ਲਈ ਸੁਝਾਅ ਵੀ ਦਿੱਤੇ ਜਾਣਗੇ | ਇਸ ਵਿਚ ਉਦਘਾਟਨੀ ਸੈਸ਼ਨ ਤੋਂ ਇਲਾਵਾ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸੈਸ਼ਨ ਵੀ ਕਰਵਾਏ ਜਾਣਗੇ | ਇਸ ਮੌਕੇ ਕੌਮਾਂਤਰੀ ਤੇ ਉੱਚ ਕੋਟੀ ਦੇ ਕਬੱਡੀ ਖਿਡਾਰੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਜਾਵੇਗਾ | ਉਨ੍ਹਾਂ ਨੇ ਦੱਸਿਆ ਕਿ ਇਸ ਕਾਨਫਰੰਸ ਸੰਬੰਧੀ ਵਿਸ਼ੇਸ਼ ਬੈਠਕ 31 ਜਨਵਰੀ ਨੂੰ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ (ਵੋਮੈਨ) ਵਿਖੇ ਗੁਰਪ੍ਰੀਤ ਸਿੰਘ ਸੰਧੂ ਤੇ ਅਜੈਬ ਸਿੰਘ ਚੱਠਾ ਦੀ ਅਗਵਾਈ ਹੇਠ ਕਰਵਾਈ ਜਾਵੇਗੀ ਤੇ ਇਸ ਵਿਚ ਕਬੱਡੀ ਦੇ ਮਾਹਿਰ ਤੇ ਪ੍ਰਵਾਸੀ ਭਾਰਤੀ ਵਿਸ਼ੇਸ਼ ਤੌਰ 'ਤੇ ਹਿੱਸਾ ਲੈਣਗੇ |
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਯੰਗ ਕ੍ਰੀਏਟਰਜ਼ ਲੀਗ 2026 'ਚ ਜਿੱਤਿਆ ਸਰਬੋਤਮ ਪ੍ਰੋਟੋਟਾਈਪ ਪੁਰਸਕਾਰ <br/> ਅਗਲੀ ਖ਼ਬਰ ਜੈਕਾਰਿਆਂ ਦੀ ਗੂੰਜ 'ਚ ਬੇਗਮਪੁਰਾ ਐਕਸਪ੍ਰੈੱਸ ਜਲੰਧਰ ਤੋਂ ਵਾਰਾਨਸੀ ਲਈ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।