16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਤਿੰਨ ਚੈੱਕ ਬਾਊਾਸ ਹੋਣ ਦੇ ਮਾਮਲਿਆਂ 'ਚ 8-8 ਮਹੀਨੇ ਦੀ ਕੈਦ

ਅਜੀਤ ਡੈਸਕ 29-01-2026
ਜਲੰਧਰ, 28 ਜਨਵਰੀ (ਚੰਦੀਪ ਭੱਲਾ)- ਜੇ.ਐਮ.ਆਈ.ਸੀ ਵਰੁਣਦੀਪ ਚੋਪੜਾ ਦੀ ਅਦਾਲਤ ਨੇ 1.50-1.50 ਲੱਖ ਰੁਪਏ ਦੇ ਤਿੰਨ ਚੈੱਕ ਬਾਉਂਸ ਹੋਣ ਦੇ ਵੱਖ-ਵੱਖ ਕੇਸਾਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਪਰਮਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਾਡਲ ਹਾਊਸ ਜਲੰਧਰ ਨੂੰ 8-8 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ ਤੇ ਉਸ ਨੂੰ ਤਿੰਨਾਂ ਚੈੱਕਾਂ ਦੀ ਰਕਮ ਦੇ 4.50 ਲੱਖ ਰੁਪਏ ਵਾਪਸ ਕਰਨ ਦਾ ਹੁਕਮ ਦਿੱਤਾ ਹੈ | ਸ਼ਿਕਾਇਤ ਕਰਤਾ ਦਰਬਾਰਾ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਾਡਲ ਹਾਊਸ ਜਲੰਧਰ ਦੇ ਵਕੀਲ ਰਾਜ ਕੁਮਾਰ ਭੱਲਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਅੱਕਲ ਦਰਬਾਰਾ ਸਿੰਘ ਨੇ ਆਪਣੇ ਘਰ ਦੀ ਉਸਾਰੀ ਦਾ ਠੇਕਾ ਪਰਮਜੀਤ ਸਿੰਘ ਨੂੰ ਦਿੱਤਾ ਸੀ ਤੇ ਇਸ ਸੰਬੰਧੀ 9 ਮਾਰਚ, 2019 ਨੂੰ ਲਿਖਤੀ ਐਗਰੀਮੈਂਟ ਵੀ ਕੀਤਾ ਗਿਆ ਸੀ ਪਰ ਪਰਮਜੀਤ ਸਿੰਘ ਨੇ ਘਰ ਬਣਾਉਣ ਦੇ ਕੰਮ ਨੂੰ ਅਧੂਰਾ ਛੱਡ ਦਿੱਤਾ ਜਿਸ 'ਤੇ ਦਰਬਾਰਾ ਸਿੰਘ ਨੇ ਉਸ ਕੋਲੋਂ ਆਪਣੀ ਸਾਢੇ ਚਾਰ ਲੱਖ ਦੀ ਰਕਮ ਵਾਪਸ ਮੰਗੀ ਜੋ ਕਿ ਦੋਸ਼ੀ ਵੱਲ ਵੱਧ ਗਈ ਹੋਈ ਸੀ ਪਰ ਇਸ ਦੇ ਬਦਲੇ ਪਰਮਜੀਤ ਸਿੰਘ ਨੇ ਦਰਬਾਰਾ ਸਿੰਘ ਨੂੰ ਡੇਢ-ਡੇਢ ਲੱਖ ਦੇ ਤਿੰਨ ਚੈੱਕ ਦਿੱਤੇ ਜੋ ਕਿ ਬਾਊਾਸ ਹੋ ਗਏ ਜਿਸ 'ਚ ਦਰਬਾਰਾ ਸਿੰਘ ਨੇ ਆਪਣੇ ਵਕੀਲ ਰਾਜ ਕੁਮਾਰ ਭੱਲਾ ਰਾਹੀਂ ਅਦਾਲਤ 'ਚ ਪਰਮਜੀਤ ਸਿੰਘ ਖ਼ਿਲਾਫ਼ ਤਿੰਨ ਕੇਸ ਕਰ ਦਿੱਤੇ ਤੇ ਅੱਜ ਇਸੇ ਮਾਮਲੇ 'ਚ ਅਦਾਲਤ ਨੇ ਆਪਣਾ ਫ਼ੈਸਲਾ ਦਿੰਦੇ ਹੋਏ ਪਰਮਜੀਤ ਸਿੰਘ ਨੂੰ ਤਿੰਨ ਚੈੱਕਾਂ ਦੀ ਰਕਮ ਸਾਢੇ ਚਾਰ ਲੱਖ ਰੁਪਏ ਵਾਪਸ ਕਰਨ ਅਤੇ ਤਿੰਨ ਕੇਸਾਂ 'ਚ 8-8 ਮਹੀਨੇ ਦੀ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ |

ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਭਾਕਿਯੂ ਏਕਤਾ ਸਿੱਧੂਪੁਰ ਵਲੋਂ ਕੱਲ੍ਹ ਜਲੰਧਰ-ਫਗਵਾੜਾ ਹਾਈਵੇ ਜਾਮ ਕਰਨ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।