ਜਲੰਧਰ, 28 ਜਨਵਰੀ (ਡਾ. ਜਤਿੰਦਰ ਸਾਬੀ)-ਮਨੀਪੁਰ ਵਿਖੇ 69ਵੀਆਂ ਨੈਸ਼ਨਲ ਸਕੂਲ ਨੈਸ਼ਨਲ ਸਕੂਲ ਖੇਡਾਂ ਜੋ ਮਨੀਪੁਰ ਵਿਖੇ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ 'ਚੋ ਪੰਜਾਬ ਨੇ ਦੋ ਸੋਨ ਇੱਕ ਚਾਂਦੀ ਤੇ ਚਾਰ ਕਾਂਸੀ ਦੇ ਤਗਮੇ ਲੈ ਕੇ ਓਵਰਆਲ ਚੈਂਪੀਅਨ ਬਣਿਆ | ਜਸ਼ਨ 45 ਕਿਲੋ ਭਾਰ ਵਰਗ ਵਿਚ ਪੰਜਾਬ ਲਈ ਸੋਨ ਤਗਮਾ , ਜਤਿਨ ਨੇ 50 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ 60 ਕਿੱਲੋ ਭਾਰ ਵਰਗ ਵਿੱਚ ਅਰੁਸ਼ ਦੱਤਾ ਨੇ ਸੋਨ ਤਗਮਾ 66 ਕਿਲੋ ਭਾਰ ਵਰਗ ਵਿਚ ਵੈਬ ਓਰੀ ਨੇ ਕਾਂਸੀ ਦਾ ਤਗਮਾਂ ਤੇ ਚੇਤਨ ਵਾਲੀਆਂ ਨੇ ਕਾਂਸੀ ਦਾ ਤਗਮਾਂ ਅਤੇ ਅਵਿਨਾਸ਼ ਮੱਟੂ ਨੇ 81 ਕਿਲੋ ਭਾਰ ਵਰਗ ਵਿੱਚ ਪੰਜਾਬ ਲਈ ਕਾਂਸੀ ਦਾ ਤਗਮਾ ਜਿੱਤਿਆ 90 ਕਿਲੋ ਭਾਰ ਵਰਗ ਵਿੱਚ ਨੈਤਿਕ ਡੋਗਰਾ ਨੇ ਪੰਜਾਬ ਲਈ ਕਾਂਸੀ ਦਾ ਤਗਮਾ ਜਿੱਤਿਆ. ਅਤੇ ਲੜਕੀ ਆ ਵਿੱਚ ਵੰਸ਼ਕਾਂ ਨੇ 52 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗਮਾਂ ਜਿੱਤਿਆ | ਇਸ ਮਾਣਮੱਤੀ ਜਿੱਤ ਤੇ ਡਿਪਟੀ ਡਾਇਰੈਕਟਰ ਫਿਜੀਕਲ ਐਜੂਕੇਸ਼ਨ ਸੁਨੀਲ ਭਰਤਵਾਜ ਤੇ ਪੰਜਾਬ ਜੂਡੋ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਨੇ ਟੀਮ ਦੇ ਕੋਚ ਸੁਧੀਰ ਕੁਮਾਰ ਮੈਨੇਜਰ ਰੋਬਿਨ, ਨੀਨਾ ਤੇ ਅਰਸ਼ਪ੍ਰੀਤ ਨੂੰ ਮੁਬਾਰਕਬਾਦ ਦਿੱਤੀ |