ਜਲੰਧਰ, 28 ਜਨਵਰੀ (ਜਸਪਾਲ ਸਿੰਘ) - ਭਾਰਤ ਦੇ ਗਣਤੰਤਰ ਦਿਵਸ ਮੌਕੇ ਸਵਰਨਕਾਰ ਸੰਘ ਵੱਲੋਂ ਧੁਜਾ ਰੋਹਣ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸੰਘ ਦੇ ਪ੍ਰਧਾਨ ਹਰਜੀਤ ਸਿੰਘ ਲੁਥਰਾ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਰਾਸ਼ਟਰ ਗਾਨ ਨਾਲ ਕੀਤੀ ਗਈ | ਸਮਾਰੋਹ ਵਿੱਚ ਜ਼ਿਲ੍ਹਾ ਪ੍ਰਧਾਨ ਕੇਵਲ ਕਿ੍ਸ਼ਨ ਲੁਥਰਾ, ਯੂਥ ਸਵਰਨਕਾਰ ਸੰਘ ਦੇ ਚੇਅਰਮੈਨ ਬੌਬੀ ਧੀਰ ਤੇ ਯੂਥ ਸਵਰਨਕਾਰ ਸੰਘ ਦੇ ਪ੍ਰਧਾਨ ਜਤਿੰਦਰ ਸਹਦੇਵ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਤੋਂ ਇਲਾਵਾ ਅਸ਼ੋਕ ਨਿਸ਼ਾਲ, ਦੀਪਕ ਲੁਥਰਾ, ਵਿਕੀ ਚੌਹਾਨ, ਰਮੇਸ਼ ਚੌਹਾਨ, ਮੰਗਲ ਚੱਢਾ, ਬਲਜੀਤ ਸਿੰਘ, ਅਮਿ੍ਤਬੀਰ ਸਿੰਘ, ਭੁਵਨ ਮਲਹੋਤਰਾ, ਕਪੂਰ ਜੀ, ਵਿਕੀ ਪਵਾਰ, ਸ਼ੰਕਰ ਪਵਾਰ, ਵਿਜੇ ਪਵਾਰ, ਪ੍ਰਮੋਦ, ਨਿਤਿਨ ਆਦਿ ਮੌਜੂਦ ਰਹੇ |