16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਡਾ. ਜੀ.ਐਸ. ਬੇਦੀ ਗੋਆ ਦੀ ਐਨੀਮਲ ਹਸਬੈਂਡਰੀ ਦੀਆਂ ਸਕੀਮਾਂ ਲਈ ਨੈਸ਼ਨਲ ਲੈਵਲ ਮੋਨੀਟਰ ਨਿਯੁਕਤ

ਅਜੀਤ ਡੈਸਕ 28-01-2026
ਜਲੰਧਰ, 27 ਜਨਵਰੀ (ਅ.ਬ.)- ਇਹ ਜਲੰਧਰ ਵਾਸੀਆਂ ਲਈ ਬੜੇ ਫ਼ਖਰ ਦੀ ਗੱਲ ਹੈ ਕਿ ਇਥੋਂ ਦੇ ਮਸ਼ਹੂਰ ਵੈਟਰਨਰੀ ਡਾਕਟਰ, ਡਾ. ਜੀ.ਐੱਸ. ਬੇਦੀ ਨੂੰ 'ਗੋਆ ਰਾਜ' ਨੂੰ ਮੋਨੀਟਰ ਕਰਨ ਲਈ ਭਾਰਤ ਸਰਕਾਰ ਨੇ 'ਨੈਸ਼ਨਲ ਲੈਵਲ ਮੋਨੀਟਰ' ਦੇ ਤੌਰ 'ਤੇ ਨਿਯੁਕਤ ਕੀਤਾ ਹੈ | ਡਾ. ਬੇਦੀ ਜੋ ਕਿ ਸਾਬਕਾ ਡਾਇਰੈਕਟਰ ਐਨੀਮਲ ਹਸਬੈਂਡਰੀ ਰਹੇ ਹਨ, ਦਾ ਕਾਰਜਕਾਲ ਵੀ ਬਹੁਤ ਚੰਗਾ ਰਿਹਾ ਅਤੇ ਉਨ੍ਹਾਂ ਨੇ ਪੰਜਾਬ ਵਿਚ ਲੋਕ-ਹਿੱਤ ਦੇ ਕਈ ਪ੍ਰਾਜੈਕਟ ਵੀ ਸ਼ੁਰੂ ਕੀਤੇ | ਡਾ. ਬੇਦੀ ਨਾਰਥ ਅਤੇ ਸਾਊਥ ਗੋਆ ਵਿਚ ਪਸ਼ੂ ਪਾਲਣ ਨਾਲ ਸੰਬੰਧਿਤ 'ਲਾਈਵ ਸਟਾਕ ਹੈਲਥ ਐਂਡ ਡਿਸੀਜ਼ ਕੰਟਰੋਲ ਪ੍ਰੋਗਰਾਮ' ਅਤੇ 'ਨੈਸ਼ਨਲ ਪ੍ਰੋਗਰਾਮ ਫਾਰ ਡੇਅਰੀ ਡਿਵੈੱਲਪਮੈਂਟ' ਨੂੰ ਮੋਨੀਟਰ ਕਰਨਗੇ | ਉਹ 29 ਜਨਵਰੀ ਤੋਂ 3 ਫਰਵਰੀ ਤੱਕ ਆਪਣੀ ਰਿਪੋਰਟ ਦੇਣਗੇ | ਲਾਈਵ ਸਟਾਕ ਹੈਲਥ ਐਂਡ ਡਿਸੀਜ਼ ਕੰਟਰੋਲ ਪ੍ਰੋਗਰਾਮ ਦਾ ਮੁਖ ਮੰਤਵ ਸਾਰੇ ਰਾਜਾਂ ਵਿਚ ਜਾਨਵਰਾਂ ਦੀਆਂ ਮੁੱਖ ਬਿਮਾਰੀਆਂ ਨੂੰ ਕੰਟਰੋਲ ਕਰਨਾ ਅਤੇ ਉਨ੍ਹਾਂ ਦਾ ਖ਼ਾਤਮਾ ਕਰਨਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋਵੇਗਾ ਅਤੇ ਪਸ਼ੂਆਂ ਵਿਚ ਦੁੱਧ ਦਾ ਉਤਪਾਦਨ ਵਧੇਗਾ, ਜਿਸ ਨਾਲ ਪਸ਼ੂ ਪਾਲਕਾਂ ਦੀ ਆਮਦਨ ਵਿਚ ਵਾਧਾ ਹੋਵੇਗਾ | ਇਸ ਪ੍ਰੋਗਰਾਮ ਅਧੀਨ ਮੂੰਹਖੁਰ ਤੋਂ ਬਚਾਅ ਦੇ ਟੀਕੇ, ਬਰੂਸੀਲੋਨਿਸ ਤੋਂ ਬਚਾਅ, ਪੀ.ਪੀ.ਆਰ. ਅਤੇ ਕਲਾਸੀਕਲ ਸਵਾਈਨ ਫੀਵਰ ਤੋਂ ਬਚਾਅ ਦਾ ਟੀਕਾਕਰਨ ਕੀਤਾ ਜਾਂਦਾ ਹੈ | ਨਾਲ ਹੀ ਐਸਕਾਡ ਅਧੀਨ ਨਵੀਆਂ ਅਤੇ ਜ਼ੂਨੋਟਿਕ ਬਿਮਾਰੀਆਂ ਤੋਂ ਬਚਾਅ ਅਤੇ ਮੋਬਾਈਲ ਵੈਟਰਨਰੀ ਯੂਨਿਟ ਲਈ ਵਿੱਤੀ ਸਹਾਇਤਾ ਦੀ ਸਮੀਖਿਆ ਵੀ ਕੀਤੀ ਜਾਵੇਗੀ | ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਤੋਂ ਇਕ ਹੋਣਹਾਰ ਅਫ਼ਸਰ ਦੂਸਰੇ ਰਾਜਾਂ ਦੀ ਸਮੀਖਿਆ ਕਰੇਗਾ |
ਪਿਛਲੀ ਖ਼ਬਰ ਸ਼ੋਅ ਰੂਮ ਦੇ ਤਾਲੇ ਤੋੜ ਕੇ 11.5 ਲੱਖ ਦੀ ਨਕਦੀ ਕੀਤੀ ਚੋਰੀ <br/> ਅਗਲੀ ਖ਼ਬਰ ਜ਼ਿਲ੍ਹਾ ਜਲੰਧਰ ਫੁੱਟਬਾਲ ਲੜਕੀਆਂ ਦੀ ਟੀਮ ਦੇ ਚੋਣ ਟਰਾਇਲ 30 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।