16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਜ਼ਿਲ੍ਹਾ ਜਲੰਧਰ ਫੁੱਟਬਾਲ ਲੜਕੀਆਂ ਦੀ ਟੀਮ ਦੇ ਚੋਣ ਟਰਾਇਲ 30 ਨੂੰ

ਅਜੀਤ ਡੈਸਕ 28-01-2026
ਜਲੰਧਰ, 27 ਜਨਵਰੀ (ਡਾ. ਜਤਿੰਦਰ ਸਾਬੀ)-ਜ਼ਿਲ੍ਹਾ ਜਲੰਧਰ ਫੁੱਟਬਾਲ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਜਲੰਧਰ ਫੁੱਟਬਾਲ ਲੜਕੀਆਂ ਦੇ ਅੰਡਰ 17 ਸਾਲ ਵਰਗ ਦੇ ਚੋਣ ਟਰਾਇਲ 30 ਜਨਵਰੀ ਨੂੰ ਸਵੇਰੇ 10.30 ਵਜੇ ਪਿਮਸ ਜਲੰਧਰ ਦੇ ਖੇਡ ਮੈਦਾਨ 'ਚ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਡੀ.ਐੱਫ.ਏ. ਦੇ ਪ੍ਰਧਾਨ ਇੰਦਰਜੀਤ ਸਿੰਘ ਤੇ ਜਨਰਲ ਸਕੱਤਰ ਸੁਦੇਸ਼ ਕੁਮਾਰ ਵੈਸ਼ ਨੇ ਦੱਸਿਆ ਕਿ ਇਨ੍ਹਾਂ ਚੋਣ ਟਰਾਇਲਾਂ 'ਚ ਹਿੱਸਾ ਲੈਣ ਵਾਲੀਆਂ 2009, 2010 ਤੇ 2011 ਤੱਕ ਪੈਦਾ ਹੋਈਆਂ ਖਿਡਾਰਨਾਂ ਹਿੱਸਾ ਲੈ ਸਕਦੀਆਂ ਹਨ ਤੇ ਉਹ ਆਪਣੇ ਨਾਲ ਜਨਮ ਮਿਤੀ ਦਾ ਅਸਲ ਸਰਟੀਫਿਕੇਟ ਤੇ ਅਧਾਰ ਕਾਰਡ ਨਾਲ ਲੈ ਕੇ ਚੋਣ ਕਮੇਟੀ ਕੋਲ ਸਮੇਂ ਸਿਰ ਰਿਪਰੋਟ ਕਰਨ | ਚੁਣੀਆਂ ਗਈਆਂ ਖਿਡਾਰਨਾਂ ਦਾ ਕੋਚਿੰਗ ਕੈਂਪ ਵੀ ਲਗਾਇਆ ਜਾਵੇਗਾ ਤੇ ਇਸ ਤੋਂ ਬਾਦ ਟੀਮ ਦੀ ਫਾਈਨਲ ਚੋਣ ਕੀਤੀ ਜਾਵੇਗੀ ਤੇ ਜੋ ਜਿਲ੍ਹਾ ਜਲੰਧਰ ਦੀ ਟੀਮ 5 ਤੋਂ 8 ਫਰਵਰੀ ਤੱਕ ਫਿਰੋਜਪੁਰ ਵਿਖੇ ਹੋਣ ਵਾਲੀ ਪੰਜਾਬ ਰਾਜ ਜੂਨੀਅਰ ਫੁੱਟਬਾਲ (ਲੜਕੀਆਂ) ਚੈਪੀਅਨਸ਼ਿਪ 'ਚ ਹਿੱਸਾ ਲਵੇਗੀ |
ਪਿਛਲੀ ਖ਼ਬਰ ਡਾ. ਜੀ.ਐਸ. ਬੇਦੀ ਗੋਆ ਦੀ ਐਨੀਮਲ ਹਸਬੈਂਡਰੀ ਦੀਆਂ ਸਕੀਮਾਂ ਲਈ ਨੈਸ਼ਨਲ ਲੈਵਲ ਮੋਨੀਟਰ ਨਿਯੁਕਤ ਅਗਲੀ ਖ਼ਬਰ ਗਣਤੰਤਰ ਦਿਵਸ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਵਾਲੀਆਂ 165 ਸ਼ਖ਼ਸੀਅਤਾਂ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।