19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਬੀਬੀ ਗੁਰਦੇਵ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/>

ਬੀਬੀ ਗੁਰਦੇਵ ਕੌਰ ਦੇ ਅੰਤਿਮ ਸੰਸਕਾਰ ਦੌਰਾਨ ਹਾਜ਼ਰ ਤਰਸੇਮ ਸਿੰਘ, ਅਮਰਜੀਤ ਸਿੰਘ, ਰਾਣਾ ਸਿੰਘ ਚੌਹਾਨ, ਬਹਾਦਰ ਸਿੰਘ, ਪਰਮਜੀਤ ਸਿੰਘ ਰਾਏਪੁਰ ਸਮੇਤ ਰਾਜਨੀਤਿਕ ਆਗੂ | ਹਾਸ਼ੀਏ 'ਚ ਬੀਬੀ ਗੁਰਦੇਵ ਕੌਰ ਦੀ ਫਾਈਲ ਫੋਟੋ | ਤਸਵੀਰ: ਹਰਪ੍ਰੀਤ ਸਿੰਘ <br/> 03-01-2026
ਆਦਮਪੁਰ, 2 ਜਨਵਰੀ (ਹਰਪ੍ਰੀਤ ਸਿੰਘ)- 'ਆਪ' ਆਗੂ ਤੇ ਸਰਪੰਚ ਪਤੀ ਤਰਸੇਮ ਸਿੰਘ ਤੂਰ ਦੀ ਮਾਤਾ ਜੀ ਬੀਬੀ ਗੁਰਦੇਵ ਕੌਰ (80) ਪਤਨੀ ਜਥੇਦਾਰ ਕਰਤਾਰ ਸਿੰਘ ਤੂਰ ਵਾਸੀ ਕੋਟਲੀ ਜਮੀਤ ਸਿੰਘ ਦਾ ਬੀਤੇ ਦਿਨੀਂ ਅਚਨਚੇਤ ਦਿਹਾਂਤ ਹੋ ਗਿਆ ਸੀ ਜਿਨ੍ਹਾਂ ਦਾ ਅੱਜ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਤਰਸੇਮ ਸਿੰਘ ਤੇ ਅਮਰਜੀਤ ਸਿੰਘ ਕੈਨੇਡਾ ਵਲੋਂ ਵਿਖਾਈ ਗਈ | ਅੰਤਿਮ ਸੰਸਕਾਰ ਮੌਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਦਲਜੀਤ ਸਿੰਘ ਮਿਨਹਾਸ ਸੰਮਤੀ ਮੈਂਬਰ, ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਕਮੇਟੀ ਆਦਮਪੁਰ ਹਾਜ਼ਰ ਹੋਏ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਪਿਤਾ ਜਥੇਦਾਰ ਕਰਤਾਰ ਸਿੰਘ, ਸਰਪੰਚ ਪਰਮਜੀਤ ਕੌਰ, ਚਰਨਜੀਤ ਕੌਰ, ਮਨਪ੍ਰੀਤ ਕੌਰ ਪ੍ਰੀਤੀ, ਸਰਬਜੀਤ ਕੌਰ, ਬਲਵੀਰ ਕੌਰ, ਜਤਿੰਦਰ ਕੌਰ, ਜਸਵਿੰਦਰ ਕੌਰ, ਬਲਵੀਰ ਕੌਰ, ਪਰਮਜੀਤ ਕੌਰ, ਬਹਾਦਰ ਸਿੰਘ ਚੌਹਾਨ, ਰਾਣਾ ਸਿੰਘ ਚੌਹਾਨ, ਪ੍ਰਗਣ ਸਿੰਘ, ਗੁਰਕਰਣ ਸਿੰਘ, ਮਲਕੀਤ ਸਿੰਘ ਆਦਮਪੁਰ, ਕੇਵਲ ਸਿੰਘ, ਗੁਰਦੇਵ ਸਿੰਘ, ਸੂਬੇਦਾਰ ਸੁਖਦੇਵ ਸਿੰਘ, ਬਲਵਿੰਦਰ ਸਿੰਘ ਕਾਲਰਾ, ਹਰਮੰਗਲ ਸਿੰਘ, ਗੁਰਜੀਤ ਸਿੰਘ ਲੁਟੇਰਾ ਖੁਰਦ, ਹਰਪਾਲ ਸਿੰਘ ਢੰਡੋਰ, ਸੁਖਦੇਵ ਸਿੰਘ ਪਲਾਈ, ਅਜੈਬ ਸਿੰਘ, ਰਣਜੀਤ ਸਿੰਘ ਜਲਪੋਤ, ਅਵਤਾਰ ਸਿੰਘ ਤਾਰੀ, ਜਸਪ੍ਰੀਤ ਸਿੰਘ ਸਰਪੰਚ ਲੁਟੇਰਾ ਕਲਾਂ, ਸੁੱਚਾ ਸਿੰਘ ਦੁੱਗਾ, ਕੈਪਟਨ ਸੰਤੋਖ ਸਿੰਘ ਦੁੱਗਾ, ਜਸਪਾਲ ਸਿੰਘ ਗੋਪਾਲਪੁਰ, ਸਰਵਣ ਸਿੰਘ ਨੰਬਰਦਾਰ, ਕਸ਼ਮੀਰ ਸਿੰਘ ਪੰਮਾ, ਜਸਵੀਰ ਸੋਨੀ ਪੰਚ, ਰਵੀ ਕੁਮਾਰ ਪੰਚ, ਸਾਧੂ ਸਿੰਘ, ਬਲਦੇਵ ਸਿੰਘ ਭਾਖੜੀਆਣਾ, ਗਿਆਨ ਸਿੰਘ ਗਿੱਲ, ਕਵਰਜੋਤ ਸਿੰਘ, ਪ੍ਰਸ਼ੋਤਮ ਸਿੰਘ ਢਿੱਲੋਂ ਸਮੇਤ ਰਾਜਨੀਤਿਕ ਆਗੂਆਂ ਤੇ ਰਿਸ਼ਤੇਦਾਰ ਹਾਜ਼ਰ ਹੋਏ |

ਪਿਛਲੀ ਖ਼ਬਰ 12 ਆਈ.ਪੀ.ਐਸ. ਅਧਿਕਾਰੀਆਂ ਨੂੰ ਡੀ.ਆਈ.ਜੀ. ਵਜੋਂ ਤਰੱਕੀ ਅਗਲੀ ਖ਼ਬਰ ਕਮਿਊਨਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਸੰਬੰਧੀ ਸਿਖਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।