19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਸ਼ਾਹਕੋਟ ਵਿਖੇ ਆਪ੍ਰੇਸ਼ਨ ਕਰ ਕੇ 9 ਕਿੱਲੋ ਦੀ ਰਸੌਲੀ ਕੱਢੀ <br/>

ਆਪ੍ਰੇਸ਼ਨ ਕਰਕੇ ਪੇਟ 'ਚੋਂ 9 ਕਿੱਲੋ ਦੀ ਰਸੌਲੀ ਕੱਢਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਤਰਨਵੀਰ ਸਿੰਘ ਤੇ ਹੋਰ | ਤਸਵੀਰ: ਬਾਂਸਲ <br/> 03-01-2026
ਸ਼ਾਹਕੋਟ, 2 ਜਨਵਰੀ (ਬਾਂਸਲ)- ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਸ਼ਾਹਕੋਟ ਵਿਖੇ ਡਾ. ਤਰਨਵੀਰ ਸਿੰਘ ਦੀ ਟੀਮ ਵੱਲੋਂ ਜਸਵਿੰਦਰ ਕੌਰ ਪਤਨੀ ਗੁਰਮੇਜ ਸਿੰਘ ਵਾਸੀ ਪਿੰਡ ਬਾਊਪੁਰ (ਸ਼ਾਹਕੋਟ) ਦਾ ਸਫ਼ਲ ਅਪਰੇਸ਼ਨ ਕਰ ਕੇ 9 ਕਿੱਲੋਗ੍ਰਾਮ ਦੀ ਰਸੌਲੀ ਕੱਢੀ ਗਈ | ਇਸ ਮੌਕੇ ਡਾ. ਸਤਿੰਦਰ ਸਿੰਘ ਤੇ ਹਸਪਤਾਲ ਦੇ ਮੈਨੇਜਰ ਗਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਪੀੜਤ ਮਹਿਲਾ ਕੁੱਝ ਦਿਨ ਪਹਿਲਾਂ ਹਸਪਤਾਲ ਵਿਖੇ ਆਈ ਸੀ ਤੇ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੀ ਬੱਚੇਦਾਨੀ ਵਿਚ ਬਹੁਤ ਵੱਡੀ ਰਸੌਲੀ ਹੈ | ਉਨ੍ਹਾਂ ਕਿਹਾ ਕਿ ਸਫ਼ਲ ਆਪ੍ਰੇਸ਼ਨ ਕਰਕੇ ਕਰੀਬ 9 ਕਿੱਲੋ ਦੀ ਰਸੌਲੀ ਕੱਢੀ ਗਈ, ਹੁਣ ਜਸਵਿੰਦਰ ਕੌਰ ਬਿਲਕੁਲ ਤੰਦਰੁਸਤ ਹੈ |

ਪਿਛਲੀ ਖ਼ਬਰ ਆਈ. ਟੀ. ਆਈ. ਦੇ ਕੱਚੇ ਇੰਸਟਰਕਟਰ 5 ਜਨਵਰੀ ਨੂੰ ਮੁੱਖ ਮੰਤਰੀ ਦੇ ਹਲਕਾ ਧੂਰੀ 'ਚ ਕਰਨਗੇ ਸੂਬਾ ਪੱਧਰੀ ਰੋਸ ਰੈਲੀ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।