19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮਜ਼ਦੂਰ, ਮੁਲਾਜ਼ਮ, ਕਿਸਾਨ ਜਥੇਬੰਦੀਆਂ ਵਲੋਂ ਮੋਟਰਸਾਈਕਲ ਮਾਰਚ <br/>

ਮਾਰਚ ਤੋਂ ਪਹਿਲਾਂ ਨੂਰਮਹਿਲ ਦੀ ਮੰਡੀ 'ਚ ਸੰਬੋਧਨ ਕਰਦਾ ਹੋਇਆ ਇੱਕ ਬੁਲਾਰਾ | <br/> 03-01-2026
ਜੰਡਿਆਲਾ ਮੰਜਕੀ, 2 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)- ਮਜ਼ਦੂਰ, ਮੁਲਾਜ਼ਮ, ਕਿਸਾਨ ਜਥੇਬੰਦੀਆਂ ਵੱਲੋਂ ਮੋਟਰਸਾਈਕਲ ਮਾਰਚ ਕੱਢਿਆ ਗਿਆ | ਮਾਰਚ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਬਿਜਲੀ ਸੋਧ ਬਿਲ 2025, ਸੀਡ ਬਿੱਲ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰੱਦ ਤੇ ਚਿੱਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ | ਸਮੂਹ ਬੁਲਾਰਿਆਂ ਨੇ ਕਿਹਾ ਕਿ ਬਿਜਲੀ ਬੋਰਡ ਦੀ ਪ੍ਰਾਪਰਟੀ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਨਹੀਂ ਦਿੱਤੀ ਜਾਵੇਗੀ | ਕੇਂਦਰ ਸਰਕਾਰ ਸਾਰੇ ਸਰਕਾਰੀ ਅਦਾਰਿਆਂ ਦਾ ਭੋਗ ਪਾ ਕੇ ਹੁਣ ਮਨਰੇਗਾ ਨੂੰ ਖਤਮ ਕਰਨ ਦੇ ਰਾਹ ਤੁਰ ਪਈ ਹੈ ਜੋ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ | ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਪਾਸ ਦਿਹਾੜੀ ਨੋਟੀਫਿਕੇਸ਼ਨ ਰੱਦ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ ਨੂੰ ਜਲਦ ਰਿਹਾਅ ਕੀਤਾ ਜਾਵੇ | ਮਾਰਚ ਦੀ ਅਗਵਾਈ ਸੰਤੋਖ ਸਿੰਘ ਸੰਧੂ, ਸੁਰਜੀਤ ਸਮਰਾ, ਮੱਖਣ ਕੰਦੋਲਾ, ਸੁਰਿੰਦਰ ਕੰਦੋਲਾ, ਗੁਰਨਾਮ ਤੱਗੜ, ਹੰਸ ਰਾਜ ਪੱਬਵਾਂ, ਚੰਨਣ ਸਿੰਘ ਬੁੱਟਰ, ਅਜੀਤ ਸਿੰਘ ਸਮਰਾ, ਜਸਵਿੰਦਰ ਹਰਦੋ ਫਰਾਲਾ, ਸੀਤਲ ਅਨਜਲ, ਸੇਵਾ ਰਵਿਦਾਸਪੁਰਾ, ਸਤਨਾਮ ਸੱਤਾ, ਸੋਮ ਸੁੰਨੜ ਕਲਾਂ, ਤਰਲੋਚਨ ਸਿੰਘ, ਦਰਸ਼ਨ ਪਾਲ ਬੰਡਾਲਾ ਆਦਿ ਨੇ ਕੀਤੀ |

ਪਿਛਲੀ ਖ਼ਬਰ 'ਦਾਸਤਾਂ-ਏ-ਵਾਰਡਬੰਦੀ' ਲੋਹੀਆਂ ਖਾਸ ਅਗਲੀ ਖ਼ਬਰ ਸ਼ਾਹਕੋਟ ਵਿਖੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਨਗਰ ਕੀਰਤਨ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।