19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸ਼ਹਿਰ 'ਚ ਓਵਰਲੋਡ ਵਾਹਨਾਂ 'ਤੇ ਅਜੇ ਤੱਕ ਕੱਸਿਆ ਨਹੀਂ ਜਾ ਸਕਿਆ ਸ਼ਿਕੰਜਾ <br/>

ਅਜੀਤ ਡੈਸਕ 03-01-2026
ਜਲੰਧਰ, 2 ਜਨਵਰੀ (ਸ਼ਿਵ)- ਸ਼ਹਿਰ ਵਿਚ ਆਏ ਦਿਨ ਓਵਰ ਲੋਡ ਗੱਡੀਆਂ ਹਾਦਸੇ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ ਤੇ ਸ਼ਹਿਰ ਵਿਚ ਓਵਰ ਲੋਡ ਗੱਡੀਆਂ ਧੜੱਲੇ ਨਾਲ ਚੱਲ ਰਹੀਆਂ ਹਨ | ਅੱਜ ਸਵੇਰੇ ਇੱਟਾਂ ਨਾਲ ਭਰੀ ਟਰਾਲੀ ਦਾ ਟਾਂਡਾ ਫਾਟਕ ਦੇ ਵਿਚਕਾਰ ਐਕਸਲ ਟੁੱਟ ਜਾਣ ਕਰ ਕੇ ਕਾਫੀ ਸਮੇਂ ਤੱਕ ਟ੍ਰੈਫਿਕ ਜਾਮ ਹੋਣ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਦੱਸਿਆ ਜਾਂਦਾ ਹੈ ਕਿ ਇੱਟਾਂ ਨਾਲ ਭਰੀ ਇੱਕ ਟਰਾਲੀ ਪਠਾਨਕੋਟ ਜਾਣ ਲਈ ਟਾਂਡਾ ਫਾਟਕ ਤੋਂ ਲੰਘ ਰਹੀ ਸੀ ਤਾਂ ਫਾਟਕ ਵਿਚਕਾਰ ਹੀ ਉਸ ਟਰਾਲੀ ਦਾ ਐਕਸਲ
ਟੁੱਟ ਗਿਆ ਜਿਸ ਨਾਲ ਟਰਾਲੀ ਇੱਕ ਪਾਸੇ ਪਲਟ ਗਈ | ਟਰਾਲੀ ਨੂੰ ਅੱਗੇ ਕਰਨ ਲਈ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤੇ ਕਾਫੀ ਗਿਣਤੀ ਵਿਚ ਲੋਕਾਂ ਨੇ ਟਰਾਲੀ ਤੋਂ ਇੱਟਾਂ ਲਾਹ ਕੇ ਟਰਾਲੀ ਨੂੰ ਕਾਫੀ ਮੁਸ਼ਕਲ ਨਾਲ ਫਾਟਕ ਤੋਂ ਅੱਗੇ ਕੀਤਾ | ਇਸ ਸਮੇਂ ਦੌਰਾਨ ਕੁੱਝ ਸਮੇਂ ਲਈ ਟਾਂਡਾ ਫਾਟਕ ਤੋਂ ਟ੍ਰੈਫਿਕ ਪ੍ਰਭਾਵਿਤ ਰਿਹਾ | ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ | ਟਰਾਲੀ ਨੂੰ ਫਾਟਕ ਵਿਚ ਫਸੀ ਟਰਾਲੀ ਨੂੰ ਉਥੋਂ ਕੱਢਾਉਣ ਲਈ ਕਾਫੀ ਗਿਣਤੀ ਵਿਚ ਰੇਲ ਕਰਮਚਾਰੀ ਤੇ ਪੁਲਿਸ ਮੁਲਾਜ਼ਮ ਵੀ ਪੁੱਜ ਗਏ ਸਨ | ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਪ੍ਰਸ਼ਾਸਨ ਨੂੰ ਓਵਰ ਲੋਡ ਗੱਡੀਆਂ ਬਾਰੇ ਵਿਸ਼ੇਸ਼ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਨਾਲ ਗੱਡੀਆਂ ਨਾਲ ਕਿਸੇ ਵੇਲੇ ਵੀ ਕੋਈ ਹਾਦਸਾ ਹੋਣ ਨਾਲ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ |

ਪਿਛਲੀ ਖ਼ਬਰ ਭੇਦਭਰੇ ਹਾਲਾਤ 'ਚ ਵਿਅਕਤੀ ਦੀ ਮੌਤ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।