07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਰਕਾਰੀ ਆਈ.ਟੀ.ਆਈ. ਪਿਹੋਵਾ ਵਿਖੇ ਨੌਕਰੀ ਮੇਲਾ ਅੱਜ

ਗੂਹਲਾ ਚੀਕਾ (ਪਿਹੋਵਾ), 6 ਸਤੰਬਰ (ਓ. ਪੀ.

ਪ੍ਰਿੰਸੀਪਲ ਰਾਕੇਸ਼ ਕੁਮਾਰ 07-09-2026
ਗੂਹਲਾ ਚੀਕਾ (ਪਿਹੋਵਾ), 6 ਸਤੰਬਰ (ਓ.ਪੀ. ਸੈਣੀ)- ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਪਿਹੋਵਾ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਨੇ ਦੱਸਿਆ ਕਿ 7 ਸਤੰਬਰ ਨੂੰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਪਿਹੋਵਾ ਵਿਖੇ ਇਕ ਮੈਗਾ ਨੌਕਰੀ ਮੇਲਾ ਲਗਾਇਆ ਜਾਵੇਗਾ। ਅਰਿਸ਼ਤਾ ਸਪਿਨਿੰਗ ਮਿੱਲਜ਼ ਸਾਈਂ ਰੋਡ ਵੀ.ਪੀ.ਓ. ਬੱਦੀ ਸੋਲਨ ਹਿਮਾਚਲ ਪ੍ਰਦੇਸ਼, ਇਸ ਨੌਕਰੀ ਮੇਲੇ ਵਿਚ ਹਿੱਸਾ ਲੈਣਗੇ ਤੇ ਮੌਕੇ ’ਤੇ ਇੰਟਰਵਿਊ ਰਾਹੀਂ ਵਿਦਿਆਰਥੀਆਂ ਦੀ ਚੋਣ ਕਰਨਗੇ। ਦਸਵੀਂ, ਬਾਰ੍ਹਵੀਂ, ਗ੍ਰੈਜੂਏਟ ਤੇ ਆਈ.ਟੀ.ਆਈ. ਕੋਰਸਾਂ ਤੋਂ ਪਾਸ ਹੋਏ ਵਿਦਿਆਰਥੀ ਹਿੱਸਾ ਲੈਣ ਦੇ ਯੋਗ ਹੋਣਗੇ। ਨੌਕਰੀ ਮੇਲੇ ਵਿਚ ਹਿੱਸਾ ਲੈਣ ਦੇ ਚਾਹਵਾਨ ਵਿਦਿਆਰਥੀ 7 ਸਤੰਬਰ ਨੂੰ ਸਵੇਰੇ 10 ਵਜੇ ਤੱਕ ਆਪਣੇ ਅਸਲ ਦਸਤਾਵੇਜ਼ਾਂ ਨਾਲ ਉੱਥੇ ਪਹੁੰਚ ਜਾਣ ਤੇ ਨੌਕਰੀ ਮੇਲੇ ਲਈ ਆਪਣੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ।
ਪਿਛਲੀ ਖ਼ਬਰ ਜਾਖਲ ਦੇ ਵਿਕਾਸ ਤੋਂ ਵਾਂਝੇ ਇਲਾਕੇ ਦਾ ਜਲਦ ਹੱਲ ਕੀਤਾ ਜਾਵੇਗਾ : ਸੁਭਾਸ਼ ਬਰਾਲਾ * ਐਡਵੋਕੇਟ ਅਮਨਪ੍ਰੀਤ ਕੌਰ ਨੇ ਜਾਖਲ... ਅਗਲੀ ਖ਼ਬਰ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।