10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਲੁੱਟ - ਖੋਹ ਦੀ ਵਾਰਦਾਤ ਸੋਸ਼ਲ ਮੀਡੀਆ ’ ਤੇ ਵਾਇਰਲ ਹੋਣ ਉਪਰੰਤ ਪੁਲਿਸ ਆਈ ਹਰਕਤ ’ ਚ ਪੁਲਿਸ ਕੋਲ ਵੀਡੀਓ ਪਹੁੰਚਣ ’ਤੇ ਕੇਸ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ–ਏ. ਸੀ. ਪੀ.

ਜਲੰਧਰ, 9 ਅਗਸਤ (ਜਤਿੰਦਰ ਪੰਮੀ)–ਥਾਣਾ ਡਵੀਜ਼ਨ ਨੰਬਰ-7 ਅਧੀਨ ਪੈਂਦੇ ਸ਼ਿਵ ਵਿਹਾਰ ’ਚ ਬਾਈਕ ਸਵਾਰ ਲੁਟੇਰਿਆਂ ਵਲੋਂ ਦਾਤਰ ਲਹਿਰਾ ਕੇ ਪਤੀ-ਪਤਨੀ ਨੂੰ ਲੁੱਟਣ ਦੀ ਕੋਸ਼ਿਸ਼ ਵਾਲੀ ਵੀਡੀਓ ਵਾਇਰਲ ਹੋਣ ਉਪਰੰਤ ਪੁਲਿਸ ਹਰਕਤ ’ਚ ਆ ਗਈ। ਪੁਲਿਸ ਨੇ ਵੀਡੀਓ ਦੇ ਆਧਾਰ ’ਤੇ ਕੇਸ ਦਰਜ ਕਰਕੇ ਘਟਨਾ ਸਥਾਨ ’ਤੇ ਜਾ ਕੇ ਪੀੜਤਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਬਿਆਨ ਲੈ ਕੇ ਕੇਸ ਦਰਜ ਕਰ ਲਿਆ ਹੈ।

ਥਾਣਾ ਡਵੀਜ਼ਨ ਨੰਬਰ-7 ਅਧੀਨ ਪੈਂਦੇ ਸ਼ਿਵ ਵਿਹਾਰ ’ਚ ਪਤੀ-ਪਤਨੀ ਨੂੰ ਲੁੱਟਣ ਲਈ ਦਾਤਰ ਲਹਿਰਾਉਂਦੇ ਬਾਈਕ ’ਤੇ ਆਏ ਲੁਟੇਰੇ, ਜੋ ਕਿ ਰੌਲੇ ਪਾਏ ਜਾਣ ’ਤੇ ਫਰਾਰ ਹੋ ਗਏ। ਤਸਵੀਰ-ਮੁਨੀਸ਼। 10-08-2026
ਜਲੰਧਰ, 9 ਅਗਸਤ (ਜਤਿੰਦਰ ਪੰਮੀ)–ਥਾਣਾ ਡਵੀਜ਼ਨ ਨੰਬਰ-7 ਅਧੀਨ ਪੈਂਦੇ ਸ਼ਿਵ ਵਿਹਾਰ ’ਚ ਬਾਈਕ ਸਵਾਰ ਲੁਟੇਰਿਆਂ ਵਲੋਂ ਦਾਤਰ ਲਹਿਰਾ ਕੇ ਪਤੀ-ਪਤਨੀ ਨੂੰ ਲੁੱਟਣ ਦੀ ਕੋਸ਼ਿਸ਼ ਵਾਲੀ ਵੀਡੀਓ ਵਾਇਰਲ ਹੋਣ ਉਪਰੰਤ ਪੁਲਿਸ ਹਰਕਤ ’ਚ ਆ ਗਈ। ਪੁਲਿਸ ਨੇ ਵੀਡੀਓ ਦੇ ਆਧਾਰ ’ਤੇ ਕੇਸ ਦਰਜ ਕਰਕੇ ਘਟਨਾ ਸਥਾਨ ’ਤੇ ਜਾ ਕੇ ਪੀੜਤਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਬਿਆਨ ਲੈ ਕੇ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਏ. ਸੀ. ਪੀ. ਮਾਡਲ ਟਾਊਨ ਮਨਮੋਹਨ ਸਿੰਘ ਵਲੋਂ ਦੁਪਹਿਰੇ ਵੀਡੀਓ ਬਿਆਨ ਜਾਰੀ ਕਰਕੇ ਦੱਸਿਆ ਗਿਆ ਸੀ ਕਿ ਲੁੱਟ ਦੀ ਵਾਰਦਾਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੁਟੇਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਵੀਡੀਓ ਉਨ੍ਹਾਂ ਕੋਲ ਪੁੱਜੀ ਸੀ, ਜਿਸ ’ਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸ਼ਿਵ ਵਿਹਾਰ ਦੀ ਇਸ ਵਾਇਰਲ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਰਿਹਾਇਸ਼ੀ ਇਲਾਕੇ ’ਚ ਲੋਕਾਂ ਦੀ ਆਵਾਜਾਈ ਦਰਮਿਆਨ ਹੀ ਬਾਈਕ ਤੋਂ ਉਤਰ ਕੇ ਦਾਤਰ ਲਹਿਰਾ ਕੇ ਡਰਾਉਂਦੇ ਹੋਏ ਪਤੀ-ਪਤਨੀ ਵੱਲ ਨੂੰ ਵਧੇ। ਪਤੀ-ਪਤਨੀ ਵਲੋਂ ਬਚਾਓ-ਬਚਾਓ ਦਾ ਰੌਲਾ ਪਾਉਣ ਤੋਂ ਬਾਅਦ ਲੁਟੇਰੇ ਫੜੇ ਜਾਣ ਦੇ ਡਰੋਂ ਬਾਈਕ ’ਤੇ ਬੈਠ ਕੇ ਉਥੋਂ ਫਰਾਰ ਹੋ ਗਏ। ਓਧਰ ਥਾਣਾ-7 ਦੇ ਮੁਖੀ ਰਵਿੰਦਰ ਕੁਮਾਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਅਤੇ ਇਸ ਮਾਮਲੇ ਬਾਰੇ ਜਾਂਚ ਕਰਨ ਲਈ ਉਹ ਪੁਲਿਸ ਟੀਮ ਸਮੇਤ ਸ਼ਿਵ ਵਿਹਾਰ ਗਏ ਸਨ ਅਤੇ ਉਥੇ ਪੀੜਤ ਪਰਿਵਾਰ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਬਿਆਨ ਲਏ ਗਏ ਹਨ। ਉਨ੍ਹਾਂ ਕਿਹਾ ਕਿ ਵੀਡੀਓ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਦੀ ਸ਼ਨਾਖਤ ਕਰਕੇ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਮੁੜ ਵਸਾਓ ਮੋਰਚਾ ਵੀ ਕਰਦਾ ਰਿਹਾ ਸੰਘਰਸ਼ ਅਗਲੀ ਖ਼ਬਰ ਏਕਤਾ ਵਿਹਾਰ ਦੀਆਂ ਟੂਟੀਆਂ ਵਿਚ ਪਾਣੀ ਵਿਚ ਆ ਰਹੀ ਰੇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।