ਏਕਤਾ ਵਿਹਾਰ ਦੀਆਂ ਟੂਟੀਆਂ ਵਿਚ ਪਾਣੀ ਵਿਚ ਆ ਰਹੀ ਰੇਤ
ਜਲੰਧਰ, 9 ਅਗਸਤ (ਸ਼ਿਵ)- ਕਾਂਗਰਸੀ ਆਗੂ ਸੁਰਿੰਦਰ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰਡ ਨੰਬਰ 57 ਦੇ ਏਕਤਾ ਵਿਹਾਰ 120ਫੁੱਟੀ ਰੋਡ ਵਿਚ ਕਈ ਦਿਨਾਂ ਤੋਂ ਗੰਦਾ ਪਾਣੀ ਆਉਣ ਤੋਂ ਲੋਕ ਕਾਫੀ ਪੇ੍ਸ਼ਾਨ ਹਨ। ਉਨਾਂ ਦੱਸਿਆ ਕਿ ਪਹਿਲਾਂ ਤਾਂ ਇਸ ਇਲਾਕੇ ਵਿਚ ਰੇਤ ਮਿਲਿਆ ਪਾਣੀ ਆ ਰਿਹਾ ਸੀ ਪਰ ਕੁੱਝ ਦਿਨਾਂ ਤੋਂ ਹੁਣ ਨਾ ਦੇ ਬਰਾਬਰ ਪਾਣੀ ਆ ਰਿਹਾ ਹੈ।
ਅਜੀਤ ਡੈਸਕ
10-08-2026