27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਡੇਰਾ ਸਿਰਸਾ ਮੁਖੀ ਨੂੰ ਪੱਤਰਕਾਰ ਛੱਤਰਪਤੀ ਕਤਲ ਕੇਸ ਵਿਚ ਬਰੀ ਕਰਨ ਦਾ ਫ਼ੈਸਲਾ ਮੰਦਭਾਗਾ-ਦਿੱਲੀ ਕਮੇਟੀ <br/>

ਅਜੀਤ ਡੈਸਕ 09-03-2026
ਨਵੀਂ ਦਿੱਲੀ, 8 ਮਾਰਚ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਛਤਰਪਤੀ ਦੇ ਕਤਲ ਕੇਸ ਵਿਚ ਬਰੀ ਕਰਨ ਦਾ ਫ਼ੈਸਲਾ ਬਹੁਤ ਹੀ ਮੰਦਭਾਗਾ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ¢ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਡੇਰਾ ਮੁਖੀ ਨੂੰ ਬੇਨਕਾਬ ਕਰਨ ਦੇ ਮਾਮਲੇ ਵਿਚ ਕਤਲ ਕੀਤੇ ਗਏ ਪੱਤਰਕਾਰ ਦੇ ਮਾਮਲੇ ਵਿਚ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ ¢ ਉਨ੍ਹਾਂ ਕਿਹਾ ਕਿ ਫ਼ੈਸਲਾ ਮਨੁੱਖਤਾ ਦੇ ਲਿਹਾਜ਼ ਨਾਲ ਬਹੁਤ ਹੀ ਮੰਦਭਾਗਾ ਹੈ ¢ ਕਾਲਕਾ ਅਤੇ ਕਾਹਲੋਂ ਨੇ ਕਿਹਾ ਇੱਕ ਪਾਸੇ ਸਾਡੇ ਬੰਦੀ ਸਿੰਘ ਜਿਨ੍ਹਾਂ ਦੀਆ ਸਜ਼ਾਵਾਂ ਖ਼ਤਮ ਹੋਏ ਵੀ ਕਈ ਵਰ੍ਹੇ ਬੀਤ ਚੁੱਕੇ ਹਨ ਪਰ ਉਨ੍ਹਾਂ ਨੂੰ ਪੈਰੋਲ ਤੱਕ ਨਹੀਂ ਦਿੱਤੀ ਜਾਂਦੀ ਦੂਜੇ ਪਾਸੇ ਐਸੇ ਵਿਅਕਤੀ ਨੂੰ ਜਿਸ ਖ਼ਿਲਾਫ਼ ਪੁਖ਼ਤਾ ਸਬੂਤ ਵੀ ਸੀ ਬੀ ਆਈ ਵੱਲੋਂ ਦਿੱਤੇ ਗਏ ਬਾਵਜੂਦ ਕੋਰਟ ਵੱਲੋਂ ਉਸ ਨੂੰ ਬਰੀ ਕਰਨ ਬੇਹੱਦ ਮੰਦਭਾਗਾ ਹੈ ¢ ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ-ਈਰਾਨ ਜੰਗ ਵਿਚ ਫਸੇ ਪੰਜਾਬੀਆਂ ਦੇ ਲਗਾਤਾਰ ਸੰਪਰਕ ਵਿਚ ਹਨ ਤੇ ਲੋੜ ਪੈਣ 'ਤੇ ਪੰਜਾਬੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ¢ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਅਸੀਂ ਇਹਨਾਂ ਖਾੜੀ ਮੁਲਕਾਂ ਵਿਚ ਫਸੇ ਸਿੱਖਾਂ ਤੇ ਪੰਜਾਬੀਆਂ ਦੇ ਲਗਾਤਾਰ ਸੰਪਰਕ ਵਿਚ ਹਾਂ ¢

ਪਿਛਲੀ ਖ਼ਬਰ 1984 ਦੀ ਯਾਦਗਾਰ ਸਥਾਪਿਤ ਕਰਨ ਬਾਰੇ ਫ਼ੈਸਲਾ ਲੈਣ 'ਚ ਪਾਸਾ ਕਿਉਂ ਵੱਟਿਆ ਜਾ ਰਿਹੈ - ਰਾਹਤ ਕਮੇਟੀ-1984 <br/> ਅਗਲੀ ਖ਼ਬਰ ਸਮਾਜ ਦੀ ਮਾਨਸਿਕਤਾ 'ਚ ਬਦਲਾਅ ਲਿਆਏ ਬਗੈਰ ਮਹਿਲਾ ਦਿਵਸ ਮਨਾਉਣਾ ਅਰਥਹੀਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।