27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਮਾਜ ਦੀ ਮਾਨਸਿਕਤਾ 'ਚ ਬਦਲਾਅ ਲਿਆਏ ਬਗੈਰ ਮਹਿਲਾ ਦਿਵਸ ਮਨਾਉਣਾ ਅਰਥਹੀਣ <br/>

ਅਜੀਤ ਡੈਸਕ 09-03-2026
ਨਵੀਂ ਦਿੱਲੀ, 8 ਮਾਰਚ (ਜਗਤਾਰ ਸਿੰਘ)-ਕੌਮਾਂਤਰੀ ਮਹਿਲਾ ਦਿਹਾੜੇ ਮੌਕੇ ਸਰਕਾਰੀ ਤੇ ਗੈਰ ਸਰਕਾਰੀ ਪੱਧਰ 'ਤੇ ਆਯੋਜਿਤ ਕੀਤੇ ਗਏ ਪ੍ਰੋਗਰਾਮਾਂ 'ਚ ਵੱਖ ਵੱਖ ਉਪਰਾਲਿਆਂ ਰਾਹੀਂ ਮਹਿਲਾਵਾਂ ਨੂੰ ਜਾਗਰੂਕ ਕਰਨ ਦੇ ਨਾਲ ਹੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਪ੍ਰੇਰਨਾ ਕੀਤੀ ਗਈ ¢ ਗੁਰਬਾਜ਼ 1313 ਫਾਊਾਡੇਸ਼ਨ ਇਸਤਰੀ ਵਿੰਗ ਦੀ ਮੀਤ ਪ੍ਰਧਾਨ ਜਸਨੀਤ ਕੌਰ ਨੇ ਕਿਹਾ ਕਿ ਸਹੀ ਮਾਅਨਿਆਂ 'ਚ ਮਹਿਲਾ ਦਿਹਾੜਾ ਤਦ ਹੀ ਸਾਰਥਕ ਮੰਨਿਆ ਜਾਵੇਗਾ ਜਦੋਂ ਵਿਸ਼ਵ ਭਰ 'ਚ ਮਹਿਲਾਵਾਂ ਨੂੰ ਮਾਨਸਿਕ ਤੇ ਸਰੀਰਕ ਰੂਪ ਤੋਂ ਪੂਰਨ ਆਜ਼ਾਦੀ ਮਿਲੇਗੀ,ਜਿੱਥੇ ,ਮਾਦਾ ਭਰੂਣ ਹੱਤਿਆ ਨਹੀਂ ਕੀਤੀ ਜਾਵੇਗੀ,ਜਬਰ ਜਨਾਹ ਨਹੀਂ ਹੋਣਗੇ ਅਤੇ ਇੱਥੋਂ ਤਕ ਕਿ ਸਮਾਜ ਦੇ ਹਰ ਅਹਿਮ ਫ਼ੈਸਲੇ 'ਤੇ ਮਹਿਲਾਵਾਂ ਦਾ ਨਜ਼ਰੀਆ ਮਹੱਤਵਪੂਰਨ ਮੰਨਿਆ ਜਾਵੇਗਾ, ਤਾਂਕਿ ਉਹ ਸਿਰ ਚੁੱਕ ਕੇ ਮਹਿਲਾ ਹੋਣ 'ਤੇ ਮਾਣ ਕਰ ਸਕੇ ¢ ਉਨ੍ਹਾਂ ਕਿਹਾ ਕਿ ਜਦ ਤੱਕ ਸਮਾਜ ਦੀ ਮਾਨਸਿਕਤਾ 'ਚ ਬਦਲਾਅ ਨਹੀਂ ਆਉਂਦਾ ਤਦ ਤਕ ਮਹਿਲਾ ਦਿਵਸ ਮਨਾਉਣਾ ਅਰਥਹੀਣ ਹੀ ਮੰਨਿਆ ਜਾਵੇਗਾ ¢ ਸਮਾਜ ਸੇਵੀ ਹਰਵਿੰਦਰ ਕੌਰ ਬੰਮਰਾ ਇਸ ਆਧੁਨਿਕ ਦੌਰ 'ਚ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਘਰ ਵਿਚ ਅਜਿਹਾ ਮਾਹੌਲ ਕਾਇਮ ਕਰਨ ਜਿੱਥੇ ਉਨ੍ਹਾਂ ਦੀਆਂ ਬੇਟੀਆਂ ਨੂੰ , ਉਨ੍ਹਾਂ ਦੇ ਅਧਿਕਾਰਾਂ ਦੀ ਜਾਣਕਾਰੀ ਮਿਲ ਸਕੇ ਤਾਂ ਕਿ ਉਹ ਆਤਮਵਿਸ਼ਵਾਸੀ ਤੇ ਆਤਮ ਨਿਰਭਰ ਬਣ ਸਕਣ ¢ ਹਰਵਿੰਦਰ ਬੰਮਰਾ ਨੇ ਮਹਿਲਾ ਸੁਰੱਖਿਆ ਦੇ ਮੁੱਦੇ ਨੂੰ ਅਹਿਮ ਮੰਨਦਿਆਂ ਕਿਹਾ ਕਿ ਸਮਾਜ ਵਿਚ ਬਦਲਾਅ ਜ਼ਰੂਰ ਆ ਰਿਹਾ ਹੈ,ਪਰੰਤੂ ਇਸ ਦਿਸ਼ਾ ਵਿਚ ਹਾਲੇ ਬਹੁਤ ਹੀ ਕੰਮ ਕਰਨ ਦੀ ਜ਼ਰੂਰਤ ਹੈ ¢ ਬਿਊਟੀਸ਼ੀਅਨ ਦਵਿੰਦਰ ਸੋਢੀ ਨੇ ਕਿਹਾ ਕਿ ਮੌਜੂਦਾ ਸਮੇਂ ਭਾਰਤ ਵਿਚ ਆਰਮੀ,ਏਅਰ ਫੋਰਸ,ਪੁਲਿਸ, ਆਈ.ਟੀ. ਇੰਜੀਨੀਅਰਿੰਗ ਅਤੇ ਹੋਰ ਖੇਤਰਾਂ ਵਿਚ ਮਹਿਲਾਵਾਂ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਜਾ ਰਹੀ ਹੈ ਪਰੰਤੂ ਇਸ ਦੇ ਬਾਵਜੂਦ ਵਿਗਿਆਨ ਦੇ ਇਸ ਦੌਰ ਵਿਚ ਕਈ ਥਾਵਾਂ 'ਤੇ ਲੜਕੀਆਂ ਨੂੰ ਬੋਝ ਮੰਨਿਆ ਜਾਂਦਾ ਹੈ ¢ ਉਨ੍ਹਾਂ ਕਿਹਾ ਕਿ ਸਮਾਜ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ ਪ੍ਰੰਤੂ ਸਿਰਫ਼ ਗੱਲਾਂ ਕਰਨ ਨਾਲ ਹੀ ਸਮਾਜ ਨੂੰ ਨਹੀਂ ਬਦਲਿਆ ਜਾ ਸਕਦਾ ਬਲਕਿ ਅਮਲੀ ਤੌਰ 'ਤੇ ਗੰਭੀਰਤਾ ਨਾਲ ਯਤਨ ਕਰਨੇ ਪੈਣਗੇ ਅਤੇ ਸਮਾਜ ਨੂੰ ਮਹਿਲਾਵਾਂ ਪ੍ਰਤੀ ਆਪਣਾ ਨਜ਼ਰੀਆ ਬਦਲਣਾ ਹੀ ਪਵੇਗਾ ¢

ਪਿਛਲੀ ਖ਼ਬਰ ਡੇਰਾ ਸਿਰਸਾ ਮੁਖੀ ਨੂੰ ਪੱਤਰਕਾਰ ਛੱਤਰਪਤੀ ਕਤਲ ਕੇਸ ਵਿਚ ਬਰੀ ਕਰਨ ਦਾ ਫ਼ੈਸਲਾ ਮੰਦਭਾਗਾ-ਦਿੱਲੀ ਕਮੇਟੀ <br/> ਅਗਲੀ ਖ਼ਬਰ ਇਫਤਾਰ ਪਾਰਟੀ 'ਚ ਵੱਖ-ਵੱਖ ਧਰਮਾਂ ਦੇ ਲੋਕਾਂ ਵਲੋਂ ਭਾਈਚਾਰਕ ਸਾਂਝ ਦਾ ਸੁਨੇਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।