27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਕੂਲਾਂ ਦੇ ਸਟਾਫ਼ ਦੀਆਂ ਤਨਖ਼ਾਹਾਂ ਤੇ ਬਕਾਏ ਸਮੇਂ ਸਿਰ ਦੇਣ ਲਈ ਦਿੱਲੀ ਕਮੇਟੀ ਵਚਨਬੱਧ-ਕਾਲਕਾ, ਕਾਹਲੋਂ <br/>

ਅਜੀਤ ਡੈਸਕ 09-03-2026
ਨਵੀਂ ਦਿੱਲੀ, 8 ਮਾਰਚ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਕਮੇਟੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦੇ ਸਟਾਫ਼ ਦੀਆਂ ਤਨਖ਼ਾਹਾਂ ਤੇ ਬਕਾਏ ਸਮੇਂ ਸਿਰ ਦੇਣ ਲਈ ਵਚਨਬੱਧ ਹੈ ਤੇ ਅਸੀਂ ਸਟਾਫ਼ ਨਾਲ ਮਿਲ ਕੇ ਕੌਮ ਦੀਆਂ ਇਨ੍ਹਾਂ ਸੰਸਥਾਵਾਂ ਨੂੰ ਹੋਰ ਸਿਖ਼ਰਾਂ 'ਤੇ ਲੈ ਕੇ ਜਾਵਾਂਗੇ ¢ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਸਰਨਾ ਭਰਾਵਾਂ ਦੇ ਕਾਰਜਕਾਲ ਸਮੇਂ ਇਨ੍ਹਾਂ ਨੇ ਤਨਖ਼ਾਹ ਕਮਿਸ਼ਨ ਮੁਤਾਬਿਕ ਅਧਿਆਪਕਾਂ ਨੂੰ ਪੈਸਾ ਨਹੀਂ ਦਿੱਤਾ ¢ ਉਨ੍ਹਾਂ ਕਿਹਾ ਕਿ ਜਦੋਂ ਮਨਜੀਤ ਸਿੰਘ ਜੀ.ਕੇ. ਪ੍ਰਧਾਨ ਬਣੇ ਤਾਂ ਉਨ੍ਹਾਂ ਨੇ ਵੀ ਕੋਈ ਧਿਆਨ ਨਹੀਂ ਦਿੱਤਾ ¢ ਉਨ੍ਹਾਂ ਦੱਸਿਆ ਕਿ ਸਟਾਫ਼ ਨਾਲ ਹੋਈਆਂ ਮੀਟਿੰਗਾਂ ਦਾ ਨਤੀਜਾ ਨਿਕਲਿਆ ਕਿ 2 ਫ਼ੀਸਦੀ ਤੋਂ ਵਧਾ ਕੇ ਡੀ ਏ 38 ਫ਼ੀਸਦੀ ਕਰ ਦਿੱਤਾ ਗਿਆ ¢ ਅਸੀਂ ਸਾਰੇ ਬਕਾਏ ਜਾਰੀ ਕੀਤੇ ਤੇ ਨਿਸ਼ਚਿਤ ਸਮੇਂ ਹੱਦ ਮੁਤਾਬਕ ਅਸੀਂ ਬਕਾਏ ਦੇ ਰਹੇ ਹਾਂ ¢ ਉਨ੍ਹਾਂ ਕਿਹਾ ਕਿ ਅਸੀਂ 2006 ਤੋਂ 2021 ਤੱਕ ਦੇ ਬਕਾਏ ਅਸੀਂ ਅਦਾ ਕਰ ਰਹੇ ਹਾਂ ¢ ਉਨ੍ਹਾਂ ਕਿਹਾ ਕਿ ਅਸੀਂ ਸਟਾਫ਼ ਨਾਲ ਰਲ ਕੇ ਵੱਧ ਤੋਂ ਵੱਧ ਦਾਖ਼ਲੇ ਕਰ ਕੇ ਸਕੂਲਾਂ ਦਾ ਸੁਧਾਰ ਕਰਾਂਗੇ ਤੇ ਆਪਣੇ ਵਾਅਦੇ ਪੂਰੇ ਕਰਾਂਗੇ ¢

ਪਿਛਲੀ ਖ਼ਬਰ ਇਫਤਾਰ ਪਾਰਟੀ 'ਚ ਵੱਖ-ਵੱਖ ਧਰਮਾਂ ਦੇ ਲੋਕਾਂ ਵਲੋਂ ਭਾਈਚਾਰਕ ਸਾਂਝ ਦਾ ਸੁਨੇਹਾ <br/> ਅਗਲੀ ਖ਼ਬਰ ਜਾਖ਼ਲ ਵਿੱਚ ਡਾਕਟਰਾਂ ਦੀ ਹੜਤਾਲ ਕਾਰਨ ਓ.ਪੀ.ਡੀ. ਸੇਵਾਵਾਂ ਬੰਦ ਰਹੀਆਂ, ਮਰੀਜ਼ ਬਿਨਾਂ ਇਲਾਜ ਦੇ ਵਾਪਸ ਪਰਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।