13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਡਿਊਟੀ ’ਤੇ ਜਾ ਰਹੇ 26 ਸਾਲਾ ਨੌਜਵਾਨ ’ਤੇ ਅਣ-ਪਛਾਤਿਆਂ ਵਲੋਂ ਹਮਲਾ

ਡੇਰਾਬੱਸੀ, 13 ਨਵੰਬਰ (ਰਣਬੀਰ ਸਿੰਘ ਪੜ੍ਹੀ)- ਮਾਰਨਾ ਸੀ ਕਿਸੇ ਹੋਰ ਨੂੰ, ਪਰ ਗਲਤ ਪਛਾਣ ਕਾਰਨ ਕਿਰਪਾਨਾਂ ਨਾਲ ਵੱਢ ਗਏ ਕਿਸੇ ਹੋਰ ਨੂੰ। ਅਜਿਹਾ ਹੈਰਾਨੀਜਨਕ ਮਾਮਲਾ ਡੇਰਾਬੱਸੀ ਦੇ ਇੰਡਸ ਹਸਪਤਾਲ ਨੇੜੇ ਸਾਹਮਣੇ ਆਇਆ ਹੈ, ਜਿੱਥੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਡਿਊਟੀ ’ਤੇ ਜਾ ਰਹੇ ਇਕ ਨੌਜਵਾਨ ਨੂੰ ਕਿਸੇ ਹੋਰ ਵਿਅਕਤੀ ਦੇ ਭੁਲੇਖੇ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ।

ਅਜੀਤ ਡੈਸਕ 13-11-2026

ਡੇਰਾਬੱਸੀ, 13 ਨਵੰਬਰ (ਰਣਬੀਰ ਸਿੰਘ ਪੜ੍ਹੀ)- ਮਾਰਨਾ ਸੀ ਕਿਸੇ ਹੋਰ ਨੂੰ, ਪਰ ਗਲਤ ਪਛਾਣ ਕਾਰਨ ਕਿਰਪਾਨਾਂ ਨਾਲ ਵੱਢ ਗਏ ਕਿਸੇ ਹੋਰ ਨੂੰ। ਅਜਿਹਾ ਹੈਰਾਨੀਜਨਕ ਮਾਮਲਾ ਡੇਰਾਬੱਸੀ ਦੇ ਇੰਡਸ ਹਸਪਤਾਲ ਨੇੜੇ ਸਾਹਮਣੇ ਆਇਆ ਹੈ, ਜਿੱਥੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਡਿਊਟੀ ’ਤੇ ਜਾ ਰਹੇ ਇਕ ਨੌਜਵਾਨ ਨੂੰ ਕਿਸੇ ਹੋਰ ਵਿਅਕਤੀ ਦੇ ਭੁਲੇਖੇ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ। ਹਮਲੇ ਦੌਰਾਨ ਜਦੋਂ ਨੌਜਵਾਨ ਦੇ ਚਿਹਰੇ ਤੋਂ ਰੁਮਾਲ ਹੱਟਿਆ ਤਾਂ ਹਮਲਾਵਰਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹ ਮੁਆਫ਼ੀ ਮੰਗਦਿਆਂ ਮੌਕੇ ’ਤੋਂ ਫ਼ਰਾਰ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਨੌਜਵਾਨ ਦੀ ਪਛਾਣ ਗੁਰਵਿੰਦਰ ਸਿੰਘ (26) ਵਾਸੀ ਪਿੰਡ ਹਸਨਪੁਰ, ਨੇੜੇ ਲਾਲੜੂ ਵਜੋਂ ਹੋਈ ਹੈ। ਉਹ ਪੈਦਲ ਆਪਣੀ ਡਿਊਟੀ ’ਤੇ ਜਾ ਰਿਹਾ ਸੀ ਕਿ ਇਸੇ ਦੌਰਾਨ ਸਪਲੈਂਡਰ ਮੋਟਰਸਾਈਕਲ ’ਤੇ ਆਏ ਦੋ ਵਿਅਕਤੀਆਂ ਨੇ ਉਸ ਨੂੰ ਪਿੱਛੋਂ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ। ਇਸ ਮਗਰੋਂ ਹਮਲਾਵਰਾਂ ਨੇ ਕਿਰਪਾਨਾਂ ਕੱਢ ਕੇ ਉਸ ਉੱਪਰ ਵਾਰ ਕਰਨੇ ਸ਼ੁਰੂ ਕਰ ਦਿੱਤੇ। ਜੋ ਹਸਪਤਾਲ ਵਿੱਚ ਇਲਾਜ ਜੇਰੇ ਇਲਾਜ ਹੈ।

ਪਿਛਲੀ ਖ਼ਬਰ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਨੇੜੇ ਪਾਰਕ 'ਚ 34 ਸਾਲਾ ਲੜਕੀ ਦਾ ਪੱਥਰ ਮਾਰ ਕੇ ਕਤਲ ਅਗਲੀ ਖ਼ਬਰ ਭਾਜਪਾ ਆਗੂ ਦੇ ਪੋਸਟਰਾਂ ਤੇ ਅਣ-ਪਛਾਤੇ ਵਿਅਕਤੀਆਂ ਵਲੋਂ ਮਲਿਆ ਰੰਗ