13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਥਾਪਨਾ ਦਿਵਸ ਦੇ ਸੰਦਰਭ ਵਿਚ ਕਾਲਜ ਵਿਖੇ ਵੱਖ-ਵੱਖ ਪ੍ਰਤੀਯੋਗਤਾਵਾਂ ਦਾ ਆਯੋਜਨ

ਅਜੀਤ ਡੈਸਕ 30-01-2026
ਨਵੀਂ ਦਿੱਲੀ, 29 ਜਨਵਰੀ (ਮਿਸਰਦੀਪ ਭਾਟੀਆ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਦੀ ਵਿਸਮਾਦ-ਧਾਰਮਿਕ ਸਭਾ ਵਲੋਂ ਕਾਲਜ ਦੇ ਸਥਾਪਨਾ ਦਿਵਸ ਦੇ ਸੰਦਰਭ ਵਿਚ ਕਰਵਾਏ ਜਾ ਰਹੇ ਪੋ੍ਰਗਰਾਮਾਂ ਦੀ ਲੜੀ ਵਿਚ 5 ਵੱਖ-ਵੱਖ ਪ੍ਰਤੀਯੋਗਤਾਵਾਂ-ਬਾਣੀ ਕੰਠ, ਭਾਸ਼ਨ ਮੁਕਾਬਲਾ, ਅੱਖਰਕਾਰੀ, ਗੁਰਬਾਣੀ ਕੀਰਤਨ ਅਤੇ ਗੁਰਮਤਿ ਕੁਇਜ਼ ਦਾ ਆਯੋਜਨ ਕੀਤਾ | ਇਸ ਦਾ ਮੂਲ ਮਨੋਰਥ ਵਿਦਿਆਰਥੀਆਂ ਨੂੰ ਗੁਰਬਾਣੀ, ਸ਼ਬਦ ਸੱਭਿਆਚਾਰ ਤੇ ਗੁਰੂ ਸਿੱਖਿਆਵਾਂ ਦੀ ਅਮੀਰ ਪਰੰਪਰਾ ਨਾਲ ਜੋੜਨਾ ਸੀ | ਜ਼ਿਕਰਯੋਗ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਦਿੱਲੀ ਦੇ 30 ਸਕੂਲਾਂ-ਕਾਲਜਾਂ ਦੇ ਤਕਰੀਬਨ 400 ਵਿਦਿਆਰਥੀਆਂ ਨੇ ਹਿੱਸਾ ਲਿਆ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤÉ ਪ੍ਰਸਾਦਿ ਸਵਯੇ, ਸ਼ਸਤ੍ਰ ਨਾਮ ਮਾਲਾ, ਸ਼ਬਦ ਹਜਾਰੇ ਅਤੇ ਜਾਪ ਸਾਹਿਬ ਇਨ੍ਹਾਂ ਮੁਕਾਬਲਿਆਂ ਦੇ ਪ੍ਰਮੁੱਖ ਵਿਸ਼ੇ ਸਨ |
ਪ੍ਰਤੀਯੋਗਤਾਵਾਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ, ਟਰਾਫੀ ਅਤੇ ਸਨਮਾਨ ਪੱਤਰ ਦਿੱਤੇ ਗਏ | ਵਿਦਿਆਰਥੀਆਂ ਨੇ ਪੂਰਨ ਤਿਆਰੀ ਅਤੇ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ਵਿਚ ਆਪਣੀ ਹਾਜ਼ਰੀ ਲਵਾਈ | ਵਿਦਿਆਰਥੀਆਂ ਦੀ ਤਿਆਰੀ ਵਿਚ ਉਨ੍ਹਾਂ ਦੇ ਅਧਿਆਪਕਾਂ ਦਾ ਵੀ ਪੂਰਾ ਸਹਿਯੋਗ ਰਿਹਾ | ਸਮੁੱਚੇ ਪੋ੍ਰਗਰਾਮ ਦਾ ਆਯੋਜਨ ਪਿ੍ੰਸੀਪਲ ਪੋ੍ਰ. ਜਤਿੰਦਰਬੀਰ ਸਿੰਘ ਦੀ ਅਗਵਾਈ ਹੇਠ ਕਨਵੀਨਰ ਡਾ. ਦੀਪਾ ਕੁਮਾਰ ਨੇ ਸੁਚਾਰੂ ਢੰਗ ਨਾਲ ਕੀਤਾ |
ਪਿਛਲੀ ਖ਼ਬਰ ਪ੍ਰਸਿੱਧ ਸਾਹਿਤਕਾਰ ਅਤੇ ਸਾਹਿਤ ਅਕਾਦਮੀ ਦੇ ਸੀਨੀਅਰ ਮੈਂਬਰ ਵਿਨੋਦ ਕੁਮਾਰ ਸ਼ੁਕਲਾ ਦੀ ਯਾਦ ਵਿਚ ਸ਼ਰਧਾਂਜਲੀ ਸਭਾ ਦਾ ਆਯ... ਅਗਲੀ ਖ਼ਬਰ ਭਿਵਾਨੀ ਫੈਮਿਲੀ ਫਰੈਂਡਸ਼ਿਪ ਐਸੋਸੀਏਸ਼ਨ ਨੇ 'ਵਨ ਭੋਜ' ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।