23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਮਾਨਵੀ ਗੁਣਾਂ ਨਾਲ ਯੁਕਤ ਹੋਣਾ ਹੀ ਮਨੁੱਖ ਹੋਣ ਦਾ ਸੱਚਾ ਪ੍ਰਮਾਣ - ਮਾਤਾ ਸੁਦੀਕਸ਼ਾ

ਅਜੀਤ ਡੈਸਕ 28-01-2026
ਨਵੀਂ ਦਿੱਲੀ, 27 ਜਨਵਰੀ (ਮਿਸਰਦੀਪ ਭਾਟੀਆ)-ਕੇਵਲ ਮਨੁੱਖ ਦਾ ਸਰੀਰ ਧਾਰਨ ਕਰ ਲੈਣਾ ਹੀ ਸੱਚਾ ਮਨੁੱਖ ਹੋਣ ਦਾ ਪ੍ਰਮਾਣ ਨਹੀਂ ਹੈ, ਸਗੋਂ ਮਾਨਵੀ ਗੁਣਾਂ ਨਾਲ ਯੁਕਤ ਹੋਣਾ ਹੀ ਅਸਲ ਮਨੁੱਖ ਹੋਣ ਦਾ ਪ੍ਰਮਾਣ ਹੈ | ਇਹ ਬਚਨ ਮਾਤਾ ਸੁਦੀਕਸ਼ਾ ਨੇ ਮਹਾਰਾਸ਼ਟਰ ਦੇ 59ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ | ਉਨ੍ਹਾਂ ਨੇ ਮਨੁੱਖੀ ਜੀਵਨ ਦੀ ਮਹੱਤਤਾ ਸਮਝਾਉਂਦੇ ਹੋਏ ਕਿਹਾ ਕਿ ਮਨੁੱਖ ਨੂੰ ਇਹ ਦੁਰਲੱਭ ਮਨੁੱਖੀ ਜੀਵਨ ਪ੍ਰਾਪਤ ਹੋਇਆ ਹੈ ਅਤੇ ਇਸ ਦਾ ਮੁੱਖ ਉਦੇਸ਼ ਅਗਿਆਨ ਦੀ ਨੀਂਦ ਤੋਂ ਜਾਗ ਕੇ ਪਰਮਾਤਮਾ ਦੀ ਪ੍ਰਾਪਤੀ ਕਰਨਾ ਹੈ | ਪਰਮਾਤਮਾ ਦੇ ਦਰਸ਼ਨ ਕਰ ਕੇ ਉਸ ਨੂੰ ਆਪਣੇ ਜੀਵਨ ਵਿਚ ਪੂਰੀ ਤਰ੍ਹਾਂ ਅਪਣਾਉਣ ਨਾਲ ਮਨੁੱਖ ਨੂੰ ਆਪਣੇ ਅੰਦਰ, ਬਾਹਰ ਅਤੇ ਸਿ੍ਸ਼ਟੀ ਦੇ ਕਣ-ਕਣ ਵਿਚ ਪਰਮਾਤਮਾ ਦਾ ਅਨੁਭਵ ਹੋਣ ਲੱਗ ਪੈਂਦਾ ਹੈ | ਇਸ ਨਾਲ ਜਾਤੀ, ਵਰਣ, ਪ੍ਰਾਂਤ, ਭਾਸ਼ਾ ਅਤੇ ਖਾਣ-ਪੀਣ ਦੇ ਸਾਰੇ ਭੇਦਭਾਵ ਆਪੇ ਹੀ ਖਤਮ ਹੋ ਜਾਂਦੇ ਹਨ ਅਤੇ ਹਰ ਮਨੁੱਖ ਵਿਚ ਪਰਮਾਤਮਾ ਦਾ ਰੂਪ ਦੇਖ ਕੇ ਉਸਦਾ ਆਦਰ ਸਤਿਕਾਰ ਕਰਨਾ ਸੰਭਵ ਹੋ ਜਾਂਦਾ ਹੈ | ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਰ ਮਨੁੱਖ ਵਿਚ ਇਹ ਸਮਰੱਥਾ ਨਿਹਿਤ ਹੈ ਕਿ ਉਹ ਦਿਵਯ ਗੁਣਾਂ ਨਾਲ ਸੰਪੰਨ ਹੋ ਕਿ ਇਕ ਸ੍ਰੇਸ਼ਠ ਇਨਸਾਨ ਬਣੇ ਜਾਂ ਇਸ ਦੇ ਉਲਟ ਹੰਕਾਰ ਨਾਲ ਭਰਿਆ ਜੀਵਨ ਜੀਵੇ | ਕਿਹੜਾ ਜੀਵਨ ਚੁਣਨਾ ਹੈ-ਇਹ ਸੂਝਬੂਝ ਅਤੇ ਵਿਵੇਕ ਪਰਮਾਤਮਾ ਨੇ ਹਰ ਮਨੁੱਖ ਨੂੰ ਬਖ਼ਸ਼ਿਆ ਹੈ | ਇਸ ਤੋਂ ਪਹਿਲਾਂ ਰਾਜ ਪਿਤਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਜੋ ਵਿਅਕਤੀ ਆਪਣੀ 'ਮੈਂ' ਨੂੰ ਤਿਆਗ ਕੇ ਸਤਿਗੁਰੂ ਦੇ ਚਰਨਾਂ ਵਿਚ ਪੂਰਨ ਸਮਰਪਣ ਕਰ ਦਿੰਦਾ ਹੈ, ਉਹ ਸਤਿਗੁਰੂ ਦੀ ਕ੍ਰਿਪਾ ਨਾਲ ਛਿਨ-ਮਾਤਰ ਵਿਚ ਹੀ ਪਰਮਾਤਮਾ ਦੇ ਦਰਸ਼ਨ ਕਰ ਲੈਂਦਾ ਹੈ |
ਪਿਛਲੀ ਖ਼ਬਰ ਗੁਰੂ ਰਵਿਦਾਸ ਪੂਰਣਿਮਾ 1 ਫਰਵਰੀ ਨੂੰ ਵਿਸ਼ਵ ਭਰ ਵਿਚ ਮਨਾਈ ਜਾਵੇਗੀ - ਸੰਤ ਪ੍ਰੇਮ ਦਾਸ ਜੱਸਲ ਅਗਲੀ ਖ਼ਬਰ ਸਿਵਲ ਸੇਵਾਵਾਂ ਮੁਢਲੀ ਪ੍ਰੀਖਿਆ ਸੰਬੰਧੀ ਸੂਚਨਾ ਜਲਦੀ ਹੀ ਆਉਣ ਦੀ ਉਮੀਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।