23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸਿਵਲ ਸੇਵਾਵਾਂ ਮੁਢਲੀ ਪ੍ਰੀਖਿਆ ਸੰਬੰਧੀ ਸੂਚਨਾ ਜਲਦੀ ਹੀ ਆਉਣ ਦੀ ਉਮੀਦ

ਅਜੀਤ ਡੈਸਕ 28-01-2026
ਨਵੀਂ ਦਿੱਲੀ, 27 ਜਨਵਰੀ (ਮਿਸਰਦੀਪ ਭਾਟੀਆ)-ਯੂ.ਪੀ.ਐਸ.ਸੀ. ਸਿਵਲ ਸੇਵਾਵਾਂ ਦੀ ਪ੍ਰੀਖਿਆ ਲਈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਉਮੀਦ ਹੈ | ਮੀਡੀਆ ਰਿਪੋਰਟਾਂ ਅਨੁਸਾਰ ਯੂ.ਪੀ.ਐਸ.ਸੀ. ਵਲੋਂ ਜਲਦੀ ਹੀ ਯੂ.ਪੀ.ਐਸ.ਸੀ. ਆਈ.ਏ.ਐਸ. ਪ੍ਰੀਲਿਮਜ਼ 2026 ਪ੍ਰੀਖਿਆ ਲਈ ਜਾਰੀ ਨੋਟੀਫਿਕੇਸ਼ਨ ਵਿਚ ਅਰਜ਼ੀ ਦੀ ਤਰੀਕਾਂ, ਪ੍ਰੀਖਿਆ ਦੀਆਂ ਤਰੀਕਾਂ ਅਤੇ ਖਾਲੀ ਅਸਾਮੀਆਂ ਦੀ ਗਿਣਤੀ ਸਮੇਤ ਵੇਰਵੇ ਸਾਂਝੇ ਕੀਤੇ ਜਾਣਗੇ | ਇਹ ਨੋਟੀਫਿਕੇਸ਼ਨ ਅਸਲ ਵਿਚ 14 ਜਨਵਰੀ ਨੂੰ ਨਿਰਧਾਰਤ ਕੀਤਾ ਗਿਆ ਸੀ, ਪਰ ਪ੍ਰਬੰਧਕੀ ਕਾਰਨਾਂ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ | ਆਈ.ਏ.ਐਸ. ਬਣਨ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਮੁਢਲੀ ਪ੍ਰੀਖਿਆ ਵਿਚ ਭਾਗ ਲੈਣਾ ਪਵੇਗਾ | ਇਸ ਪੜਾਅ ਵਿਚ ਸਫਲ ਹੋਣ ਵਾਲੇ ਉਮੀਦਵਾਰ ਅਗਲੇ ਦੌਰ ਮੁੱਖ ਪ੍ਰੀਖਿਆ ਵਿਚ ਜਾਣਗੇ | ਮੁੱਖ ਪ੍ਰੀਖਿਆ ਦਾ ਨਤੀਜਾ ਜਾਰੀ ਹੋਣ ਦੇ ਬਾਅਦ ਸਫਲ ਉਮੀਦਵਾਰਾਂ ਨੂੰ ਅੰਤ ਵਿਚ ਇੰਟਰਵਿਊ ਪ੍ਰਕਿਰਿਆ ਵਿਚ ਸ਼ਾਮਿਲ ਹੋਣਾ ਪਵੇਗਾ | ਸਾਰੇ ਪੜਾਵਾਂ ਤੋਂ ਬਾਅਦ ਉਮੀਦਵਾਰਾਂ ਦੀ ਇਕ ਅੰਤਿਮ ਸੂਚੀ ਤਿਆਰ ਹੋਵੇਗੀ | ਸੂਚੀ ਵਿਚ ਚੁਣੇ ਗਏ ਉਮੀਦਵਾਰਾਂ ਨੂੰ ਖਾਲੀ ਅਹੁਦਿਆਂ 'ਤੇ ਨਿਯੁਕਤੀ ਪ੍ਰਦਾਨ ਕੀਤੀ ਜਾਵੇਗੀ |

ਪਿਛਲੀ ਖ਼ਬਰ ਮਾਨਵੀ ਗੁਣਾਂ ਨਾਲ ਯੁਕਤ ਹੋਣਾ ਹੀ ਮਨੁੱਖ ਹੋਣ ਦਾ ਸੱਚਾ ਪ੍ਰਮਾਣ - ਮਾਤਾ ਸੁਦੀਕਸ਼ਾ ਅਗਲੀ ਖ਼ਬਰ ਦਿੱਲੀ ਐਨ.ਸੀ.ਆਰ. ਵਿਚ ਮੌਸਮ ਬਦਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।