ਸਿਰਸਾ, 22 ਜਨਵਰੀ (ਭੁਪਿੰਦਰ ਪੰਨੀਵਾਲੀਆ)-ਲਾਇਨਜ਼ ਕਲੱਬ ਸਿਰਸਾ ਸਿਟੀ ਨੇ ਚਾਰ ਪਿੰਡਾਂ ਡਿੰਗ ਮੰਡੀ, ਜੋਧਕਾਂ, ਕੁੱਕੜਥਾਨਾ ਤੇ ਗਦਲੀ ਦੇ ਸਰਕਾਰੀ ਸਕੂਲਾਂ ਵਿਚ ਟਰੈਕਸੂਟ ਵੰਡ ਪ੍ਰੋਗਰਾਮ ਕੀਤਾ | ਸੀਨੀਅਰ ਭਾਜਪਾ ਨੇਤਾ ਪ੍ਰਦੀਪ ਰਤੂਸਾਰੀਆ ਨੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਸ੍ਰੀ ਬਾਲਾਜੀ ਸਕੂਲ ਡਰੈੱਸ ਦੇ ਸਹਿਯੋਗ ਨਾਲ ਲਗਪਗ 400 ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡੇ | ਪ੍ਰਦੀਪ ਰਤੂਸਾਰੀਆ ਨੇ ਇਸ ਮੌਕੇ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਅਜਿਹੇ ਪ੍ਰੋਗਰਾਮ ਨੌਜਵਾਨਾਂ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਆਪਣੇ ਤੇ ਆਪਣੇ ਮਾਪਿਆਂ ਦਾ ਮਾਣ ਵਧਾਉਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਨੂੰ ਜ਼ਿੰਦਗੀ ਵਿਚ ਇਕ ਟੀਚਾ ਨਿਰਧਾਰਤ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਦਿਨ ਰਾਤ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ | ਇਸ ਮੌਕੇ ਰਾਜੇਸ਼ ਗਨੇਰੀਵਾਲਾ, ਸੂਰਜ ਬਾਂਸਲ, ਸੰਜੇ ਕੁਮਾਰ, ਰਵਿੰਦਰ ਚੌਹਾਨ, ਸਤਪਾਲ ਗਿਰੀ, ਸਤਪਾਲ, ਸੁਭਾਸ਼ ਤੇ ਸਕੂਲ ਸਟਾਫ ਵੀ ਮੌਜੂਦ ਸਨ |