26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਭਾਰਤ-ਏ ਰਾਈਜ਼ਿੰਗ ਸਟਾਰਸ ਏਸ਼ੀਆ ਕੱਪ ’ਚੋਂ ਬਾਹਰ

ਦੋਹਾ, 26 ਨਵੰਬਰ (ਏਜੰਸੀ)-ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਟੂਰਨਾਮੈਂਟ ’ਚ ਭਾਰਤ-ਏ ਦਾ ਸਫ਼ਰ ਸੈਮੀਫਾਈਨਲ ’ਚ ਸਮਾਪਤ ਹੋ ਗਿਆ। ਖ਼ਿਤਾਬ ਜਿੱਤਣ ਦੀਆਂ ਉਮੀਦਾਂ ਲੈ ਕੇ ਮੈਦਾਨ ’ਚ ਉਤਰੀ ਭਾਰਤੀ ਟੀਮ ਨੂੰ ਸ੍ਰੀਲੰਕਾ-ਏ ਨੇ 8 ਵਿਕਟਾਂ ਨਾਲ ਹਰਾ ਦਿੱਤਾ।

ਬੱਲੇਬਾਜ਼ੀ ਕਰਦਾ ਹੋਇਆ ਸ੍ਰੀਲੰਕਾਈ ਖਿਡਾਰੀ। 27-11-2026

ਸੈਮੀਫਾਈਨਲ ’ਚ ਸ੍ਰੀਲੰਕਾ-ਏ ਨੇ 8 ਵਿਕਟਾਂ ਨਾਲ ਹਰਾਇਆ

ਦੋਹਾ, 26 ਨਵੰਬਰ (ਏਜੰਸੀ)-ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਟੂਰਨਾਮੈਂਟ ’ਚ ਭਾਰਤ-ਏ ਦਾ ਸਫ਼ਰ ਸੈਮੀਫਾਈਨਲ ’ਚ ਸਮਾਪਤ ਹੋ ਗਿਆ। ਖ਼ਿਤਾਬ ਜਿੱਤਣ ਦੀਆਂ ਉਮੀਦਾਂ ਲੈ ਕੇ ਮੈਦਾਨ ’ਚ ਉਤਰੀ ਭਾਰਤੀ ਟੀਮ ਨੂੰ ਸ੍ਰੀਲੰਕਾ-ਏ ਨੇ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਸ਼ਾਨਦਾਰ ਜਿੱਤ ਨਾਲ ਸ੍ਰੀਲੰਕਾ-ਏ ਨੇ ਚੌਥੀ ਵਾਰ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਤੋਂ ਪਹਿਲਾਂ ਟੀਮ 2017, 2018 ਅਤੇ 2024 ਵਿੱਚ ਵੀ ਫਾਈਨਲ ਖੇਡ ਚੁੱਕੀ ਹੈ। ਦੋਹਾ ’ਚ ਖੇਡੇ ਗਏ ਇਸ ਅਹਿਮ ਮੁਕਾਬਲੇ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ-ਏ ਨੇ ਨਿਰਧਾਰਤ 50 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 317 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਭਾਰਤ ਵਲੋਂ ਅਭਿਸ਼ੇਕ ਸ਼ਰਮਾ ਨੇ 78 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਕਪਤਾਨ ਤਿਲਕ ਵਰਮਾ ਨੇ 53 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਸ਼ਾਹਬਾਜ਼ ਅਹਿਮਦ ਨੇ 54 ਦੌੜਾਂ ਬਣਾ ਕੇ ਨਾਬਾਦ ਰਹੇ। ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਵੀ 40 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ ਮਜ਼ਬੂਤੀ ਦਿੱਤੀ। ਹਾਲਾਂਕਿ ਭਾਰਤ-ਏ ਵਲੋਂ ਬਣਾਇਆ ਗਿਆ 317 ਦੌੜਾਂ ਦਾ ਵੱਡਾ ਸਕੋਰ ਵੀ ਟੀਮ ਨੂੰ ਫਾਈਨਲ ਵਿਚ ਪਹੁੰਚਾਉਣ ਲਈ ਕਾਫ਼ੀ ਸਾਬਤ ਨਹੀਂ ਹੋਇਆ ਤੇ ਸ੍ਰੀਲੰਕਾ-ਏ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਦੀਆਂ ਖ਼ਿਤਾਬੀ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਸ੍ਰੀਲੰਕਾ-ਏ ਨੇ 317 ਦੌੜਾਂ ਦੇ ਟੀਚੇ ਨੂੰ ਬੇਹੱਦ ਆਸਾਨੀ ਨਾਲ ਹਾਸਲ ਕਰਦਿਆਂ 41.3 ਓਵਰਾਂ ਵਿਚ ਸਿਰਫ਼ 2 ਵਿਕਟਾਂ ਗੁਆ ਕੇ ਜਿੱਤ ਦਰਜ ਕਰ ਲਈ। ਸ੍ਰੀਲੰਕਾ ਦੀ ਜਿੱਤ ਦੇ ਹੀਰੋ ਸਿਨੇਥ ਜੈਵਰਧਨੇ ਤੇ ਲਸਿਥ ਕਰੂਸਪੁਲੇ ਰਹੇ, ਜਿਨ੍ਹਾਂ ਨੇ ਪਹਿਲੀ ਵਿਕਟ ਲਈ 129 ਗੇਂਦਾਂ ’ਚ 174 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਕੀਤੀ। ਜੈਵਰਧਨੇ ਨੇ 105 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਕਰੂਪਸਪਲੇ ਨੇ ਵੀ 116 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਨਿਸ਼ਾਨ ਮਦੁਸ਼ਕਾ 58 ਤੇ ਪਵਨ ਰਤਨਾਇਕੇ 31 ਦੌੜਾਂ ਬਣਾ ਕੇ ਨਾਬਾਦ ਰਹੇ। ਸ੍ਰੀਲੰਕਾਈ ਬੱਲੇਬਾਜ਼ਾਂ ਦੇ ਇਸ ਤੂਫ਼ਾਨੀ ਪ੍ਰਦਰਸ਼ਨ ਅੱਗੇ ਭਾਰਤੀ ਗੇਂਦਬਾਜ਼ ਬੇਵੱਸ ਨਜ਼ਰ ਆਏ।

ਪਿਛਲੀ ਖ਼ਬਰ ਬਰਤਾਨੀਆ ਛੱਡਣ ਵਾਲਿਆਂ ’ਚ ਭਾਰਤੀ ਵਿਦਿਆਰਥੀ ਤੇ ਕਾਮੇ ਸਭ ਤੋਂ ਅੱਗੇ ਅਗਲੀ ਖ਼ਬਰ ਅਕਾਲੀ ਭਾਜਪਾ ਗੱਠਜੋੜ ਨਾਲ ਲੋਕ ਹਿਤਾਂ ਨੂੰ ਮਜ਼ਬੂਤੀ ਮਿਲੇਗੀ- ਜੈਮਲਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।