25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਮੇਲਾਨੀਆ ਟਰੰਪ ਤੇ ਊਸ਼ਾ ਵੈਂਸ ਨੇ ਜੁਆਇੰਟ ਬੇਸ ਐਂਡਰਿਊਜ਼ ਦਾ ਕੀਤਾ ਦੌਰਾ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਸਲਾਮ

ਨਿਊਯਾਰਕ, 24 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਤੇ ਉਪ ਰਾਸ਼ਟਰਪਤੀ ਦੀ ਪਤਨੀ ਊਸ਼ਾ ਵੈਂਸ ਨੇ ਮੈਰੀਲੈਂਡ ਦੇ ਜੁਆਇੰਟ ਬੇਸ ਐਂਡਰਿਊਜ਼ ਵਿਖੇ ਫ਼ੌਜੀਆਂ ਦੇ ਪਰਿਵਾਰਾਂ ਨਾਲ ਮਿਲ ਕੇ ਤਿਉਹਾਰਾਂ ਮੌਕੇ ਭੇਜੇ ਜਾਣ ਵਾਲੇ ਪੈਕੇਟ ਤਿਆਰ ਕੀਤੇ। ਅਮਰੀਕਨ ਰੈੱਡ ਕਰਾਸ ਵਲੋਂ ਕਰਵਾਏ ਇਸ ਸਮਾਗਮ ’ਚ ਫ਼ੌਜੀਆਂ ਦੇ ਜੀਵਨ ਸਾਥੀਆਂ ਤੇ ਸੰਸਥਾ ਦੇ ਕਰਮਚਾਰੀਆਂ ਨੇ ਹਿੱਸਾ ਲਿਆ।

ਅਜੀਤ ਡੈਸਕ 25-11-2026
ਨਿਊਯਾਰਕ, 24 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਤੇ ਉਪ ਰਾਸ਼ਟਰਪਤੀ ਦੀ ਪਤਨੀ ਊਸ਼ਾ ਵੈਂਸ ਨੇ ਮੈਰੀਲੈਂਡ ਦੇ ਜੁਆਇੰਟ ਬੇਸ ਐਂਡਰਿਊਜ਼ ਵਿਖੇ ਫ਼ੌਜੀਆਂ ਦੇ ਪਰਿਵਾਰਾਂ ਨਾਲ ਮਿਲ ਕੇ ਤਿਉਹਾਰਾਂ ਮੌਕੇ ਭੇਜੇ ਜਾਣ ਵਾਲੇ ਪੈਕੇਟ ਤਿਆਰ ਕੀਤੇ। ਅਮਰੀਕਨ ਰੈੱਡ ਕਰਾਸ ਵਲੋਂ ਕਰਵਾਏ ਇਸ ਸਮਾਗਮ ’ਚ ਫ਼ੌਜੀਆਂ ਦੇ ਜੀਵਨ ਸਾਥੀਆਂ ਤੇ ਸੰਸਥਾ ਦੇ ਕਰਮਚਾਰੀਆਂ ਨੇ ਹਿੱਸਾ ਲਿਆ। ਇਹ ਪੈਕੇਟ ਵਿਦੇਸ਼ਾਂ ਵਿਚ ਤਾਇਨਾਤ ਅਮਰੀਕੀ ਫ਼ੌਜੀਆਂ ਤੱਕ ਪਹੁੰਚਾਏ ਜਾਣਗੇ। ਥੈਂਕਸਗਿਵਿੰਗ ਤੋਂ ਪਹਿਲਾਂ ਹੋਏ ਸਮਾਗਮ ਦੌਰਾਨ ਮੇਲਾਨੀਆ ਨੇ ਫ਼ੌਜੀਆਂ ਦੀ ਮਿਹਨਤ, ਮਾਨਸਿਕ ਮਜ਼ਬੂਤੀ ਤੇ ਕੁਰਬਾਨੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਮਰੀਨ ਕੋਰ ਵਿਚ ਕੀਤੀ ਸੇਵਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਸਮਾਗਮ ਵਿਚ ਸ਼ਾਮਲ ਮੰਤਰੀ ਮੰਡਲ ਦੇ ਮੈਂਬਰਾਂ ਦੇ ਜੀਵਨ ਸਾਥੀਆਂ ਦਾ ਵੀ ਧੰਨਵਾਦ ਕੀਤਾ।
ਪਿਛਲੀ ਖ਼ਬਰ ਪ੍ਰਿੰਸ ਵਿਲੀਅਮ ਤੇ ਕੈਥਰੀਨ ਦੇ ਘਰ ਚੋਰੀ ਦੀ ਕੋਸ਼ਿਸ਼, 2 ਗ੍ਰਿਫ਼ਤਾਰ ਅਗਲੀ ਖ਼ਬਰ ਪੀ. ਟੀ. ਊਸ਼ਾ ਨੇ ਆਈ. ਓ. ਏ. ਪ੍ਰਧਾਨਗੀ ਦੀ ਚੋਣ ਲੜਨ ਤੋਂ ਕੀਤਾ ਇਨਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।