25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਜ਼ੀਸ਼ਾਨ ਵਾਹਲਾ ਵਲੋਂ ਵਲੰਟੀਅਰਾਂ ਦੇ ਸਨਮਾਨ ’ਚ ਧੰਨਵਾਦ ਸਮਾਗਮ

ਜ਼ੀਸ਼ਾਨ ਵਾਹਲਾ ਵਲੋਂ ਵਲੰਟੀਅਰਾਂ ਦੇ ਸਨਮਾਨ ’ਚ ਧੰਨਵਾਦ ਸਮਾਗਮ

ਅਜੀਤ ਡੈਸਕ 25-11-2026

ਵੈਨਕੂਵਰ, 24 ਨਵੰਬਰ (ਮਲਕੀਤ ਸਿੰਘ)-ਸਰੀ ਸਿਟੀ ਸੈਂਟਰ ਤੋਂ ਚੁਣੇ ਗਏ  ਵਿਧਾਇਕ ਤੇ ਨਵੇਂ ਬਣਾਏ ਗਏ ਹਾਊਸਿੰਗ ਰਾਜ ਮੰਤਰੀ ਜ਼ੀਸ਼ਾਨ ਵਾਹਲਾ ਵਲੋਂ ਆਪਣੀ ਜਿੱਤ ਵਿਚ ਯੋਗਦਾਨ ਪਾਉਣ ਵਾਲੇ ਵਲੰਟੀਅਰਾਂ, ਸਮਰਥਕਾਂ ਤੇ ਹੋਰਨਾਂ ਸਾਥੀਆਂ ਦੇ ਸਨਮਾਨ ਵਿਚ ਬੀਤੀ ਸ਼ਾਮ ਸਥਾਨਕ ਗਰੈਂਡ ਤਾਜ ਬੈਂਕੁਟ ਹਾਲ ’ਚ ਧੰਨਵਾਦ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੰਖੇਪ ਤਕਰੀਰ ਕਰਦਿਆਂ ਉਨ੍ਹਾਂ ਨੇ ਆਪਣੀ ਜਿੱਤ ਦਾ ਸਿਹਰਾ ਆਪਣੀ ਪੂਰੀ ਟੀਮ ਨੂੰ ਦਿੰਦਿਆਂ ਵਲੰਟੀਅਰਾਂ ਦੀ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਇਹ ਜਿੱਤ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਸਮੁੱਚੀ ਟੀਮ ਦੀ ਸਾਂਝੀ ਜਿੱਤ ਹੈ। ਇਸ ਮੌਕੇ ਸਰੀ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਜ਼ੀਸ਼ਾਨ ਵਾਹਲਾ ਨੂੰ ਹਾਊਸਿੰਗ ਮਾਮਲਿਆਂ ਦੇ ਰਾਜ ਮੰਤਰੀ ਬਣਨ ’ਤੇ ਵਧਾਈ ਦਿੱਤੀ ਅਤੇ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਅਖੀਰ ’ਚ ਆਏ ਹੋਏ ਮਹਿਮਾਨਾਂ ਨੇ ਸਵਾਦਲੇ ਭੋਜਨ ਦਾ ਆਨੰਦ ਵੀ ਮਾਣਿਆ। 

 

 

ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਨੌਜਵਾਨ ਸਭਾ ਰੋਮ ਵਲੋਂ ਮਨਾਇਆ ਗਿਆ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅਗਲੀ ਖ਼ਬਰ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਮਿਓਪੈਥਿਕ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।