ਲੈਸਟਰ,(ਇੰਗਲੈਂਡ) 23 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਦੇ ਕੌਮੀ ਆਗੂ ਅਤੇ ਉੱਘੇ ਸਮਾਜ ਸੇਵੀ ਸੀਤਲ ਸਿੰਘ ਗਿੱਲ ਵਲੋਂ ਪਿਛਲੇ 41 ਸਾਲਾਂ ਤੋਂ ਮਜ਼ਦੂਰਾਂ ਦੇ ਹੱਕਾਂ, ਨਸਲਵਾਦ ਤੇ ਵਿਤਕਰੇ ਵਿਰੁੱਧ ਸੰਘਰਸ਼ ਤੇ ਸਮਾਜਿਕ ਇਨਸਾਫ਼ ਲਈ ਨਿਭਾਈਆਂ ਜਾ ਰਹੀਆਂ ਸ਼ਲਾਘਾਯੋਗ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ 21 ਨਵੰਬਰ ਨੂੰ ਲੈਸਟਰ ਦੇ ਬੈਲਗ੍ਰੇਵ ਗੇਟ ਸਥਿਤ ‘ਦਿ ਐਂਪਾਇਰ’ ਵਿਖੇ ਕਰਵਾਏ ਗਏ ਲੈਸਟਰ ਕਮਿਊਨਿਟੀ ਵਿੰਟਰ ਗਾਲਾ ਸਮਾਗਮ ਦੌਰਾਨ ਸੈਂਕੜੇ ਲੋਕਾਂ ਦੀ ਹਾਜ਼ਰੀ ਵਿਚ ਦਿੱਤਾ ਗਿਆ। ਇਸ ਮੌਕੇ ਲੈਸਟਰ ਦੇ ਲਾਰਡ ਮੇਅਰ ਕੌਂਸਲਰ ਕੁਲਵਿੰਦਰ ਸਿੰਘ ਜੌਹਲ, ਲੇਡੀ ਮੇਅਰੈੱਸ ਸ੍ਰੀਮਤੀ ਮਨਜੀਤ ਕੌਰ ਜੌਹਲ, ਲੈਸਟਰਸ਼ਾਇਰ ਦੇ ਹਾਈ ਸ਼ੈਰਿਫ਼ ਮੇਲਡਿਨ ਥਾਮਸ ਕਿਊ.ਪੀ.ਐਮ., ਲੈਸਟਰਸ਼ਾਇਰ ਕਾਊਂਟੀ ਕੌਂਸਲ ਦੀ ਚੇਅਰਪਰਸਨ ਕੌਂਸਲਰ ਲਿੰਡਾ ਡੈਂਕਸ ਅਤੇ ਲੈਸਟਰਸ਼ਾਇਰ ਪੁਲਿਸ ਦੇ ਚੀਫ਼ ਕਾਂਸਟੇਬਲ ਡੇਵਿਡ ਸੈਂਡਲ ਨੇ ਸਾਂਝੇ ਤੌਰ ’ਤੇ ਸੀਤਲ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ। ਸੀਤਲ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਲਈ ਸਮਾਜ ਸੇਵਾ ਦਾ ਅਸਲ ਮਕਸਦ ਨਿੱਜੀ ਮਾਣ-ਸਨਮਾਨ ਪ੍ਰਾਪਤ ਕਰਨਾ ਨਹੀਂ, ਸਗੋਂ ਲੋੜਵੰਦਾਂ ਦੀ ਮਦਦ ਕਰਨਾ, ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨਾ ਅਤੇ ਨਸਲਵਾਦ ਤੇ ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਬਰਤਾਨੀਆ ਭਰ ਵਿਚ ਮਜ਼ਦੂਰਾਂ ਦੇ ਹੱਕਾਂ, ਬਰਾਬਰੀ, ਸਮਾਜਿਕ ਇਨਸਾਫ਼ ਅਤੇ ਲੋਕ ਭਲਾਈ ਲਈ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ। ਤਸਵੀਰ— Lesture Pic-4 ਲੈਸਟਰ ਵਿਖੇ ਸੀਤਲ ਸਿੰਘ ਗਿੱਲ ਨੂੰ ਸਨਮਾਨਿਤ ਕਰਦੇ ਹੋਏ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ, ਲੇਡੀ ਮੇਅਰੈੱਸ ਮਨਜੀਤ ਕੌਰ ਜੌਹਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ।
ਮਜ਼ਦੂਰਾਂ ਦੇ ਹੱਕਾਂ ਲਈ 41 ਸਾਲਾਂ ਤੋਂ ਸੰਘਰਸ਼ਸ਼ੀਲ ਸੀਤਲ ਸਿੰਘ ਗਿੱਲ ਦਾ ਲੈਸਟਰ ਵਿਖੇ ਵਿਸ਼ੇਸ਼ ਸਨਮਾਨ
ਲੈਸਟਰ,(ਇੰਗਲੈਂਡ) 23 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਦੇ ਕੌਮੀ ਆਗੂ ਅਤੇ ਉੱਘੇ ਸਮਾਜ ਸੇਵੀ ਸੀਤਲ ਸਿੰਘ ਗਿੱਲ ਵਲੋਂ ਪਿਛਲੇ 41 ਸਾਲਾਂ ਤੋਂ ਮਜ਼ਦੂਰਾਂ ਦੇ ਹੱਕਾਂ, ਨਸਲਵਾਦ ਤੇ ਵਿਤਕਰੇ ਵਿਰੁੱਧ ਸੰਘਰਸ਼ ਤੇ ਸਮਾਜਿਕ ਇਨਸਾਫ਼ ਲਈ ਨਿਭਾਈਆਂ ਜਾ ਰਹੀਆਂ ਸ਼ਲਾਘਾਯੋਗ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ 21 ਨਵੰਬਰ ਨੂੰ ਲੈਸਟਰ ਦੇ ਬੈਲਗ੍ਰੇਵ ਗੇਟ ਸਥਿਤ ‘ਦਿ ਐਂਪਾਇਰ’ ਵਿਖੇ ਕਰਵਾਏ ਗਏ ਲੈਸਟਰ ਕਮਿਊਨਿਟੀ ਵਿੰਟਰ ਗਾਲਾ ਸਮਾਗਮ ਦੌਰਾਨ ਸੈਂਕੜੇ ਲੋਕਾਂ ਦੀ ਹਾਜ਼ਰੀ ਵਿਚ ਦਿੱਤਾ ਗਿਆ।
ਅਜੀਤ ਡੈਸਕ
25-11-2026