25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪੀ. ਟੀ. ਊਸ਼ਾ ਨੇ ਆਈ. ਓ. ਏ. ਪ੍ਰਧਾਨਗੀ ਦੀ ਚੋਣ ਲੜਨ ਤੋਂ ਕੀਤਾ ਇਨਕਾਰ

5 ਦਸੰਬਰ ਨੂੰ ਖ਼ਤਮ ਹੋਵੇਗਾ ਕਾਰਜਕਾਲ ਨਵੀਂ ਦਿੱਲੀ, 24 ਨਵੰਬਰ (ਪੀ. ਟੀ.

ਅਜੀਤ ਡੈਸਕ 25-11-2026
5 ਦਸੰਬਰ ਨੂੰ ਖ਼ਤਮ ਹੋਵੇਗਾ ਕਾਰਜਕਾਲ ਨਵੀਂ ਦਿੱਲੀ, 24 ਨਵੰਬਰ (ਪੀ.ਟੀ.ਆਈ.)-ਮਹਾਨ ਦੌੜਾਕ ਪੀ.ਟੀ. ਊਸ਼ਾ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਦੇ ਪ੍ਰਧਾਨ ਅਹੁਦੇ ਲਈ ਮੁੜ ਚੋਣ ਨਹੀਂ ਲੜਨਗੇ। ਇਸ ਨਾਲ ਉਨ੍ਹਾਂ ਦਾ ਚਾਰ ਸਾਲ ਦਾ ਕਾਰਜਕਾਲ 5 ਦਸੰਬਰ ਨੂੰ ਨਵੀਂ ਕਾਰਜਕਾਰੀ ਕੌਂਸਲ ਦੇ ਅਹੁਦਾ ਸੰਭਾਲਦਿਆਂ ਹੀ ਖ਼ਤਮ ਹੋ ਜਾਵੇਗਾ। 10 ਦਸੰਬਰ 2022 ਨੂੰ ਆਈ.ਓ.ਏ. ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਊਸ਼ਾ ਨੇ ਮੰਗਲਵਾਰ ਸ਼ਾਮ 4:30 ਵਜੇ ਤੱਕ ਦੀ ਨਿਰਧਾਰਤ ਸਮਾਂ ਸੀਮਾ ਅੰਦਰ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤਾ। ਭਾਰਤੀ ਤੀਰਅੰਦਾਜ਼ੀ ਸੰਘ ਦੇ ਜਨਰਲ ਸਕੱਤਰ ਵੀਰੇਂਦਰ ਸਚਦੇਵਾ ਤੇ ਓਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਗਗਨ ਨਾਰੰਗ ਨੇ ਮੰਗਲਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਉੱਥੇ ਹੀ ਭਾਰਤੀ ਤਲਵਾਰਬਾਜ਼ੀ ਸੰਘ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਸੋਮਵਾਰ ਨੂੰ ਹੀ ਨਾਮਜ਼ਦਗੀ ਪੱਤਰ ਭਰ ਦਿੱਤਾ ਸੀ। ਊਸ਼ਾ ਇਸ ਮਹੀਨੇ ਉੱਤਮ ਯੋਗਤਾ ਵਾਲੇ ਖਿਡਾਰੀਆਂ (ਐੱਸ.ਓ.ਐੱਮ.) ਦੀ ਚੋਣ ਵੀ ਹਾਰ ਗਈ ਸੀ।
ਪਿਛਲੀ ਖ਼ਬਰ ਮੇਲਾਨੀਆ ਟਰੰਪ ਤੇ ਊਸ਼ਾ ਵੈਂਸ ਨੇ ਜੁਆਇੰਟ ਬੇਸ ਐਂਡਰਿਊਜ਼ ਦਾ ਕੀਤਾ ਦੌਰਾ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਸਲਾਮ ਅਗਲੀ ਖ਼ਬਰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਲਈ ਰੈਸਕਿਊ 1122 ਵਲੋਂ ਪੁਖ਼ਤਾ ਪ੍ਰਬੰਧ ਸੁਰੱਖਿਆ ਕਰਮਚਾਰੀ ਬਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।