‘ ਰਿਮੈਂਬਰੈਂਸ ਡੇਅ ’ ਮੌਕੇ ਤਨਮਨਜੀਤ ਸਿੰਘ ਢੇਸੀ ਵਲੋਂ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ
ਲੰਡਨ, 11 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ’ਚ ਅੱਜ 11 ਨਵੰਬਰ ਨੂੰ ਆਰਮਿਸਟਿਸ ਡੇਅ ਮੌਕੇ ਲੰਡਨ ਦੇ ਪੈਡਿੰਗਟਨ ਰੇਲਵੇ ਸਟੇਸ਼ਨ ਵਿਖੇ ‘ਪੌਪੀਜ਼ ਟੂ ਪੈਡਿੰਗਟਨ’ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸਲੋਹ ਦੇ ਲੋਕਾਂ ਅਤੇ ਹਾਊਸ ਆਫ਼ ਕਾਮਨਜ਼ ਦੀ ਰੱਖਿਆ ਕਮੇਟੀ ਵਲੋਂ ਫੁੱਲਾਂ ਦਾ ਚੱਕਰ ਭੇਟ ਕਰਕੇ ਜੰਗਾਂ ’ਚ ਜਾਨਾਂ ਕੁਰਬਾਨ ਕਰਨ ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ।
ਅਜੀਤ ਡੈਸਕ
12-11-2026