11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਵੈਨਕੂਵਰ ਵਿਚ ਰੌਸ਼ਨੀਆਂ ਦਾ ਮੇਲਾ ਇਸੇ ਮਹੀਨੇ ਹੋਵੇਗਾ ਸ਼ੁਰੂ

ਵੈਨਕੂਵਰ, 11 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਮਹਾਨਗਰ ਵੈਨਕੂਵਰ ਵਿੱਚ ਕ੍ਰਿਸਮਸ ਅਤੇ ਸਰਦੀਆਂ ਦੀਆਂ ਛੁੱਟੀਆਂ ਦੇ ਮੌਸਮ ਚ ਮਨਾਏ ਜਾਣ ਵਾਲੇ ਤਿਉਹਾਰਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸੇ ਮਹੀਨੇ ਇਲਾਕੇ ਵਿੱਚ ਛੁੱਟੀਆਂ ਦੇ ਮੌਸਮ ਦਾ ਸਭ ਤੋਂ ਵੱਡਾ ਮੁਫ਼ਤ ਰੌਸ਼ਨੀ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ।

ਅਜੀਤ ਡੈਸਕ 12-11-2026
ਵੈਨਕੂਵਰ, 11 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਮਹਾਨਗਰ ਵੈਨਕੂਵਰ ਵਿੱਚ ਕ੍ਰਿਸਮਸ ਅਤੇ ਸਰਦੀਆਂ ਦੀਆਂ ਛੁੱਟੀਆਂ ਦੇ ਮੌਸਮ ਚ ਮਨਾਏ ਜਾਣ ਵਾਲੇ ਤਿਉਹਾਰਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸੇ ਮਹੀਨੇ ਇਲਾਕੇ ਵਿੱਚ ਛੁੱਟੀਆਂ ਦੇ ਮੌਸਮ ਦਾ ਸਭ ਤੋਂ ਵੱਡਾ ਮੁਫ਼ਤ ਰੌਸ਼ਨੀ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਰੰਗ-ਬਿਰੰਗੀਆਂ ਬਿਜਲਈ ਬੱਤੀਆਂ ਅਤੇ ਮਨਮੋਹਕ ਸਜਾਵਟਾਂ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਨਗੀਆਂ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਰੌਸ਼ਨੀ ਮੇਲੇ ਵਿੱਚ ਲੋਕ ਬਿਨਾਂ ਕਿਸੇ ਦਾਖ਼ਲਾ ਫ਼ੀਸ ਦੇ ਸ਼ਾਮਲ ਹੋ ਸਕਣਗੇ। ਮੇਲੇ ਵਾਲੀ ਥਾਂ ਉੱਤੇ ਰੌਸ਼ਨੀਆਂ ਦੀਆਂ ਖ਼ੂਬਸੂਰਤ ਸਜਾਵਟਾਂ ਦੇ ਨਾਲ ਕਈ ਵਿਸ਼ੇਸ਼ ਸਮਾਗਮ ਵੀ ਕਰਵਾਉਣ ਦੀ ਯੋਜਨਾ ਵੀ ਬਣਾਈ ਗਈ ਹੈ। ਸਰਦੀਆਂ ਦੀਆਂ ਲੰਮੀਆਂ ਰਾਤਾਂ ਦੌਰਾਨ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜਿਆ ਇਹ ਮੇਲਾ ਪਰਿਵਾਰਾਂ, ਬੱਚਿਆਂ ਅਤੇ ਸੈਲਾਨੀਆਂ ਲਈ ਮਨੋਰੰਜਨ ਦਾ ਮੌਕਾ ਹੋਵੇਗਾ। ਅਜਿਹੇ ਸਮਾਗਮਾਂ ਵਿੱਚ ਲੋਕ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਪਹੁੰਚ ਕੇ ਤਿਉਹਾਰਾਂ ਦੇ ਮੌਸਮ ਦਾ ਆਨੰਦ ਮਾਣਦੇ ਹਨ।
ਪਿਛਲੀ ਖ਼ਬਰ ਮਾਂ-ਧੀ ਦੀ ਮੌਤ ਲਈ ਜਿੰਮੇਵਾਰ ਖਤਰਨਾਕ ਰਿੱਛ ਮਾਰੇ ਗਏ ਅਗਲੀ ਖ਼ਬਰ ਬੀ.ਏ.ਪੀ.ਐੱਸ. ਸਵਾਮੀਨਾਰਾਇਣ ਮੰਦਰ ਵਿਖੇ ਦੀਵਾਲੀ ਦਾ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।