ਅਮਰੀਕਾ ਤੇ ਯੂਰਪ ’ਚ 20 ਹਮਲਿਆਂ ਦੀ ਸਾਜਿਸ਼ ਦੇ ਦੋਸ਼ ਹੇਠ 3 ਖ਼ਿਲਾਫ਼ ਦੋਸ਼ ਪੱਤਰ
ਨਿਊਯਾਰਕ, 11 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਤੇ ਯੂਰਪ ’ਚ ਕਰੀਬ 20 ਅੱਤਵਾਦੀ ਹਮਲਿਆਂ ਤੇ ਹਮਲਿਆਂ ਦੀਆਂ ਕੋਸ਼ਿਸ਼ਾਂ ਨਾਲ ਜੁੜੇ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ 8 ਮਦਾਂ ਵਾਲਾ ਨਵਾਂ ਦੋਸ਼ ਪੱਤਰ ਜਨਤਕ ਕੀਤਾ ਗਿਆ ਹੈ। ਅਮਰੀਕੀ ਨਿਆਂ ਵਿਭਾਗ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਈਰਾਨ ਦੀ ਹਮਾਇਤ ਵਾਲੇ ਨੈੱਟਵਰਕ ਲਈ ਹਮਲਿਆਂ ਦੀਆਂ ਯੋਜਨਾਵਾਂ ਬਣਾਈਆਂ, ਪੈਸੇ ਦਿੱਤੇ ਤੇ ਹਮਲਾਵਰਾਂ ਨੂੰ ਹਦਾਇਤਾਂ ਦਿੱਤੀਆਂ।
ਅਜੀਤ ਡੈਸਕ
12-11-2026