04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਵੈਨਕੂਵਰ ਆਈਲੈਂਡ ਦੇ ਕਿਸਾਨ ਨੇ 805 ਪੌਂਡ ਭਾਰੇ ਹਲਵੇ ਕੱਦੂ ਦੀ ਕੀਤੀ ਪੈਦਾਵਾਰ

ਵੈਨਕੂਵਰ, 3 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਆਈਲੈਂਡ ਵਿਖੇ ਇੱਕ ਵਿਅਕਤੀ ਨੇ ਆਪਣੀ ਮਿਹਨਤ ਅਤੇ ਬਾਗਬਾਨੀ ਦੇ ਸ਼ੌਕ ਸਦਕਾ 805 ਪੌਂਡ ਭਾਰਾ ਵਿਸ਼ਾਲ ਕੱਦੂ ਹਲਵੇ ਦੀ ਪੈਦਾਵਾਰ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਆਨ ਕਿਚਨਰ ਨਾਂਅ ਦੇ ਇਸ ਵਿਅਕਤੀ ਵਲੋਂ ਉਗਾਇਆ ਗਿਆ ਕੱਦੂ ਆਪਣੇ ਅਸਾਧਾਰਨ ਆਕਾਰ ਅਤੇ ਭਾਰ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਅਜੀਤ ਡੈਸਕ 04-11-2026
ਵੈਨਕੂਵਰ, 3 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਆਈਲੈਂਡ ਵਿਖੇ ਇੱਕ ਵਿਅਕਤੀ ਨੇ ਆਪਣੀ ਮਿਹਨਤ ਅਤੇ ਬਾਗਬਾਨੀ ਦੇ ਸ਼ੌਕ ਸਦਕਾ 805 ਪੌਂਡ ਭਾਰਾ ਵਿਸ਼ਾਲ ਕੱਦੂ ਹਲਵੇ ਦੀ ਪੈਦਾਵਾਰ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਆਨ ਕਿਚਨਰ ਨਾਂਅ ਦੇ ਇਸ ਵਿਅਕਤੀ ਵਲੋਂ ਉਗਾਇਆ ਗਿਆ ਕੱਦੂ ਆਪਣੇ ਅਸਾਧਾਰਨ ਆਕਾਰ ਅਤੇ ਭਾਰ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਆਨ ਕਿਚਨਰ ਨੇ ਆਪਣੇ ਬਗੀਚੇ ਵਿੱਚ ਐਟਲਾਂਟਿਕ ਜਾਇੰਟ ਕਿਸਮ ਦਾ ਹਲਵਾ ਕੱਦੂ ਉਗਾਇਆ ਹੈ, ਜਿਸ ਦਾ ਭਾਰ 805 ਪੌਂਡ, ਭਾਵ ਲਗਭਗ 365 ਕਿਲੋਗ੍ਰਾਮ ਹੈ। ਇਹ ਕਿਸਮ ਵਿਸ਼ੇਸ਼ ਤੌਰ ਉੱਤੇ ਬਹੁਤ ਵੱਡੇ ਆਕਾਰ ਦੇ ਕੱਦੂ ਪੈਦਾ ਕਰਨ ਲਈ ਜਾਣੀ ਜਾਂਦੀ ਹੈ। ਅਜਿਹੇ ਕੱਦੂਆਂ ਦੀ ਕਾਸ਼ਤ ਲਈ ਢੁਕਵੀਂ ਮਿੱਟੀ, ਪਾਣੀ, ਖੁਰਾਕ ਅਤੇ ਲੰਮੇ ਸਮੇਂ ਤੱਕ ਦੇਖਭਾਲ ਦੀ ਲੋੜ ਹੁੰਦੀ ਹੈ। ਵਿਸ਼ਾਲ ਆਕਾਰ ਦੇ ਕੱਦੂ ਉਗਾਉਣ ਦਾ ਸ਼ੌਕ ਕੈਨੇਡਾ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ। ਕਈ ਥਾਵਾਂ ਉੱਤੇ ਅਜਿਹੇ ਕੱਦੂਆਂ ਦੇ ਭਾਰ ਅਤੇ ਆਕਾਰ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਆਨ ਕਿਚਨਰ ਵੱਲੋਂ ਉਗਾਇਆ ਗਿਆ ਇਹ ਕੱਦੂ ਬਾਗਬਾਨੀ ਦੇ ਸ਼ੌਕੀਨਾਂ ਲਈ ਦਿਲਚਸਪੀ ਦਾ ਵਿਸ਼ਾ ਬਣਿਆ ਹੋਇਆ ਹੈ।
ਪਿਛਲੀ ਖ਼ਬਰ ਸਰੀ ਦੀ ਨਵੀਂ ਨਗਰ ਕੌਂਸਲ ਦੇ ਸਹੁੰ ਚੁੱਕ ਸਮਾਗਮ ’ ਚ ਵੱਡੀ ਗਿਣਤੀ ’ ਚ ਲੋਕਾਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਕੇਅਰ ਵਰਕਰਾਂ ਨੂੰ ਰਾਹਤ ਦੇਣ ਦੇ ਫ਼ੈਸਲੇ ਦਾ ਸਵਾਗਤ , ਪਰ ਪੱਕੀ ਰਿਹਾਇਸ਼ ਦੇ ਨਵੇਂ ਨਿਯਮਾਂ ’ ਤੇ ਚਿੰਤਾ ਕੇਅਰ ਵਰਕਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।