04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸੁਪਰੀਮ ਕੋਰਟ ਨੇ ਕੈਲੀਫੋਰਨੀਆ ਦੀਆਂ ਵੋਟਾਂ ਨੂੰ ਰੱਦ ਕਰਵਾਉਣ ਦੀ ਟਰੰਪ ਦੀ ਕੋਸ਼ਿਸ਼ ਕੀਤੀ ਨਾਕਾਮ

ਸੈਕਰਾਮੈਂਟ, 3 ਨਵੰਬਰ (ਹੁਸਨ ਲੜੋਆ ਬੰਗਾ)-ਸੁਪਰੀਮ ਕੋਰਟ ਨੇ ਨਿਆਂ ਵਿਭਾਗ ਦੀ ਉਸ ਐਮਰਜੈਂਸੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਕੈਲੀਫੋਰਨੀਆ ਦੇ ਲਗਭਗ 20,000 ਵੋਟਰਾਂ ਦੀਆਂ ਵੋਟਾਂ ਦੀ ਗਿਣਤੀ ਰੋਕਣ ਲਈ ਕਿਹਾ ਗਿਆ ਸੀ| ਟਰੰਪ ਪ੍ਰਸ਼ਾਸਨ ਦਾ ਦੋਸ਼ ਹੈ ਕਿ ਇਹ ਵੋਟਰ ਸ਼ਾਇਦ ਅਮਰੀਕੀ ਨਾਗਰਿਕ ਨਹੀਂ ਹਨ| ਇਹ ਫੈਸਲਾ 3 ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਠੀਕ ਪਹਿਲਾਂ ਆਇਆ ਹੈ| ਅਦਾਲਤ ਨੇ ਚੋਣ ਪ੍ਰਬੰਧਨ ਵਿਚ ਦੱਖਲ ਦੇਣ ਦੀ ਰਾਸ਼ਟਰਪਤੀ ਦੀ ਇਕ ਅਸਧਾਰਨ ਕੋਸ਼ਿਸ਼ ਨੂੰ ਠੁਕਰਾ ਦਿੱਤਾ ਹੈ| ਮੱਧਕਾਲੀ ਚੋਣਾਂ ਤੈਅ ਕਰਨਗੀਆਂ ਕਿ ਕਾਂਗਰਸ (ਸੰਸਦ) ’ਤੇ ਕਿਸ ਪਾਰਟੀ ਦਾ ਕੰਟਰੋਲ ਹੋਵੇਗਾ| ਅਸਲ ਵਿਚ ਰਾਸ਼ਟਰਪਤੀ ਟਰੰਪ ਨੇ ਚੋਣਾਂ ਵਿਚ ਸੰਘੀ ਸਰਕਾਰ ਦੀ ਭੂਮਿਕਾ ਵਧਾਉਣ ਦੀ ਕੋਸ਼ਿਸ਼ ਕੀਤੀ ਅਤੇ ਬਿਨਾਂ ਕਿਸੇ ਸਬੂਤ ਦੇ ਇਹ ਦੋਸ਼ ਲਾਇਆ ਕਿ ਗੈਰ-ਨਾਗਰਿਕ ਗੈਰ-ਕਾਨੂੰਨੀ ਢੰਗ ਨਾਲ ਵੋਟਾਂ ਪਾ ਕੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ| ਕੈਲੀਫੋਰਨੀਆ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੋਣਾਂ ਦੀ ਪਵਿੱਤਰਤਾ ਤੇ ਨਿਰਪੱਖਤਾ ਦੀ ਰਾਖੀ ਲਈ ਪਹਿਲਾਂ ਹੀ ਸੁਰੱਖਿਆ ਉਪਾਅ ਮੌਜੂਦ ਹਨ ਤੇ ਰਾਸ਼ਟਰਪਤੀ ਦਾ ਦੱਖਲ ਬੇਲੋੜਾ ਹੈ|

ਅਜੀਤ ਡੈਸਕ 04-11-2026

ਪਿਛਲੀ ਖ਼ਬਰ ਰਾਜ ਪੱਧਰੀ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਮਨਜੋਤ ਕੌਰ ਨੇ ਜਿੱਤਿਆ ਕਾਂਸੀ ਤਗ਼ਮਾ ਅਗਲੀ ਖ਼ਬਰ ਚੋਣਾਂ ਵਿਚ ਗ਼ੈਰਕਾਨੂੰਨੀ ਵੋਟਾਂ ਪਾਉਣ ਦੇ ਦੋਸ਼ ’ ਚ ਭਾਰਤੀ ਔਰਤ ਸਮੇਤ 63 ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।