ਮੈਡੀਕੇਡ ਦੇ 47 ਲੱਖ ਡਾਲਰ ਦੀ ਧੋਖਾਧੜੀ ਮਾਮਲੇ ’ਚ ਇਕੋ ਪਰਿਵਾਰ ਦੇ ਤਿੰਨ ਜੀਅ ਗ੍ਰਿਫ਼ਤਾਰ
ਨਿਊਯਾਰਕ, 3 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੇ ਅਲਬਨੀ ਇਲਾਕੇ ਵਿਚ ਮਰੀਜ਼ਾਂ ਨੂੰ ਡਾਕਟਰੀ ਮੁਲਾਕਾਤਾਂ ਲਈ ਲਿਜਾਣ ਵਾਲੀਆਂ ਤਿੰਨ ਕੰਪਨੀਆਂ ਚਲਾਉਂਦੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮੈਡੀਕੇਡ ਪ੍ਰੋਗਰਾਮ ਵਿਚੋਂ 47 ਲੱਖ ਡਾਲਰ ਤੋਂ ਵੱਧ ਦੀ ਕਥਿਤ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਨੇ ਕਦੇ ਨਾ ਹੋਏ ਸਫ਼ਰਾਂ ਦੇ ਬਿੱਲ ਭੇਜੇ, ਤੈਅ ਕੀਤੀ ਦੂਰੀ ਵਧਾ ਕੇ ਦਿਖਾਈ ਤੇ ਇਕੋ ਗੱਡੀ ਵਿਚ ਲਿਜਾਏ ਮਰੀਜ਼ਾਂ ਦੇ ਸਫ਼ਰ ਵੱਖਰੇ ਦਰਸਾ ਕੇ ਵਾਧੂ ਰਕਮ ਵਸੂਲੀ।
ਨਿਊਯਾਰਕ, 3 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੇ ਅਲਬਨੀ ਇਲਾਕੇ ਵਿਚ ਮਰੀਜ਼ਾਂ ਨੂੰ ਡਾਕਟਰੀ ਮੁਲਾਕਾਤਾਂ ਲਈ ਲਿਜਾਣ ਵਾਲੀਆਂ ਤਿੰਨ ਕੰਪਨੀਆਂ ਚਲਾਉਂਦੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮੈਡੀਕੇਡ ਪ੍ਰੋਗਰਾਮ ਵਿਚੋਂ 47 ਲੱਖ ਡਾਲਰ ਤੋਂ ਵੱਧ ਦੀ ਕਥਿਤ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਨੇ ਕਦੇ ਨਾ ਹੋਏ ਸਫ਼ਰਾਂ ਦੇ ਬਿੱਲ ਭੇਜੇ, ਤੈਅ ਕੀਤੀ ਦੂਰੀ ਵਧਾ ਕੇ ਦਿਖਾਈ ਤੇ ਇਕੋ ਗੱਡੀ ਵਿਚ ਲਿਜਾਏ ਮਰੀਜ਼ਾਂ ਦੇ ਸਫ਼ਰ ਵੱਖਰੇ ਦਰਸਾ ਕੇ ਵਾਧੂ ਰਕਮ ਵਸੂਲੀ। ਮੁਲਜ਼ਮਾਂ ਵਿਚ ਸਲਿੰਗਰਲੈਂਡਜ਼ ਦਾ ਇਸਮਤ ਫਰਹਾਨ, ਉਸ ਦਾ ਭਰਾ ਇਫ਼ਤ ਰਿਜ਼ਵਾਨ ਅਤੇ ਰਿਜ਼ਵਾਨ ਦੀ ਪਤਨੀ ਫ਼ੌਜ਼ੀਆ ਰਿਜ਼ਵਾਨ ਸ਼ਾਮਲ ਹਨ। ਪਤੀ-ਪਤਨੀ ਸਕੈਨੈਕਟਡੀ ਦੇ ਵਸਨੀਕ ਹਨ। ਤਿੰਨਾਂ ਨੂੰ ਵੱਡੀ ਰਕਮ ਦੀ ਚੋਰੀ ਨਾਲ ਸੰਬੰਧਿਤ ਦੋਸ਼ਾਂ ਹੇਠ ਸਕੈਨੈਕਟਡੀ ਦੀ ਸ਼ਹਿਰੀ ਅਦਾਲਤ ’ਚ ਪੇਸ਼ ਕੀਤਾ ਗਿਆ। ਮਾਮਲੇ ਦੀ ਅਦਾਲਤੀ ਕਾਰਵਾਈ ਜਾਰੀ ਹੈ। ਦੋਸ਼ ਸਾਬਤ ਹੋਣ ਤੱਕ ਤਿੰਨਾਂ ਨੂੰ ਬੇਕਸੂਰ ਮੰਨਿਆ ਜਾਵੇਗਾ।