22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬਰਤਾਨਵੀ ਸਰਕਾਰ ਵਲੋਂ ਸਕਾਟਲੈਂਡ ਦੇ ਸਮੁੰਦਰ ਵਿਚ ਜੈਕਡਾਅ ਗੈਸ ਪ੍ਰਾਜੈਕਟ ਨੂੰ ਮਨਜ਼ੂਰੀ

ਗਲਾਸਗੋ, 21 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨਵੀ ਸਰਕਾਰ ਨੇ ਅੱਜ ਸਵੇਰੇ ਸਕਾਟਲੈਂਡ ਦੇ ਐਬਰਡੀਨ ਤੋਂ ਲਗਭਗ 150 ਮੀਲ ਪੂਰਬ ਵੱਲ ਉੱਤਰੀ ਸਮੁੰਦਰ ਵਿਚ ਸਥਿਤ ਵਿਵਾਦਤ ਜੈਕਡਾਅ ਗੈਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਲੰਮੇ ਸਮੇਂ ਤੋਂ ਚੱਲ ਰਹੇ ਕਾਨੂੰਨੀ ਵਿਵਾਦ ਅਤੇ ਵਾਤਾਵਰਨ ਸੰਬੰਧੀ ਜਾਂਚ ਤੋਂ ਬਾਅਦ ਲਿਆ ਗਿਆ ਹੈ।

ਅਜੀਤ ਡੈਸਕ 22-10-2026
ਗਲਾਸਗੋ, 21 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਬਰਤਾਨਵੀ ਸਰਕਾਰ ਨੇ ਅੱਜ ਸਵੇਰੇ ਸਕਾਟਲੈਂਡ ਦੇ ਐਬਰਡੀਨ ਤੋਂ ਲਗਭਗ 150 ਮੀਲ ਪੂਰਬ ਵੱਲ ਉੱਤਰੀ ਸਮੁੰਦਰ ਵਿਚ ਸਥਿਤ ਵਿਵਾਦਤ ਜੈਕਡਾਅ ਗੈਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਲੰਮੇ ਸਮੇਂ ਤੋਂ ਚੱਲ ਰਹੇ ਕਾਨੂੰਨੀ ਵਿਵਾਦ ਅਤੇ ਵਾਤਾਵਰਨ ਸੰਬੰਧੀ ਜਾਂਚ ਤੋਂ ਬਾਅਦ ਲਿਆ ਗਿਆ ਹੈ। ਸਰਕਾਰ ਅਨੁਸਾਰ ਇਸ ਪ੍ਰਾਜੈਕਟ ਨਾਲ ਦੇਸ਼ ਦੀ ਊਰਜਾ ਸੁਰੱਖਿਆ ਮਜ਼ਬੂਤ ਹੋਵੇਗੀ ਅਤੇ ਵਿਦੇਸ਼ਾਂ ਤੋਂ ਗੈਸ ਮੰਗਵਾਉਣ ਉਤੇ ਨਿਰਭਰਤਾ ਘਟਾਉਣ ਵਿਚ ਮਦਦ ਮਿਲੇਗੀ। ਪ੍ਰਾਜੈਕਟ ਦੇ ਅੰਦਾਜ਼ੇ ਮੁਤਾਬਕ ਪੂਰੀ ਸਮਰੱਥਾ ਨਾਲ ਉਤਪਾਦਨ ਸ਼ੁਰੂ ਹੋਣ ਉਤੇ ਜੈਕਡਾਅ ਉੱਤਰੀ ਸਮੁੰਦਰ ਦੇ ਬਰਤਾਨਵੀ ਖੇਤਰ ਵਿਚ ਪੈਦਾ ਹੋਣ ਵਾਲੀ ਕੁੱਲ ਗੈਸ ਦਾ ਲਗਭਗ 6.5 ਫ਼ੀਸਦੀ ਹਿੱਸਾ ਮੁਹੱਈਆ ਕਰਵਾ ਸਕਦਾ ਹੈ। ਇਹ ਊਰਜਾ 14 ਲੱਖ ਤੋਂ ਵੱਧ ਘਰਾਂ ਨੂੰ ਗਰਮ ਰੱਖਣ ਦੇ ਬਰਾਬਰ ਦੱਸੀ ਗਈ ਹੈ। ਇਸ ਪ੍ਰਾਜੈਕਟ ਨੂੰ ਪਹਿਲਾਂ ਵੀ ਮਨਜ਼ੂਰੀ ਮਿਲੀ ਸੀ ਪਰ ਅਦਾਲਤ ਨੇ ਗੈਸ ਦੀ ਵਰਤੋਂ ਨਾਲ ਪੈਦਾ ਹੋਣ ਵਾਲੇ ਕਾਰਬਨ ਨਿਕਾਸ ਦੇ ਪੂਰੇ ਪ੍ਰਭਾਵ ਦਾ ਮੁਲਾਂਕਣ ਕਰਨ ਦੀ ਲੋੜ ਦੱਸਦਿਆਂ ਪੁਰਾਣੀ ਮਨਜ਼ੂਰੀ ਰੱਦ ਕਰ ਦਿੱਤੀ ਸੀ।
ਪਿਛਲੀ ਖ਼ਬਰ ਅਮਰੀਕਾ ਵਿਚ 3 ਲੱਖ ਤੋਂ ਵੱਧ ਵੀਜ਼ੇ ਰੱਦ , ਬੱਚਿਆਂ ਨੂੰ ਜਨਮ ਦਿਵਾਉਣ ਲਈ ਆਏ 4 ਹਜ਼ਾਰ ਵਿਦੇਸ਼ੀ ਵੀ ਕਾਰਵਾਈ ਦੀ ਲਪੇਟ ਵ... ਅਗਲੀ ਖ਼ਬਰ ਸਿਮਰਨ ਨੇ 100 ਮੀਟਰ ਟੀ -12 ਮੁਕਾਬਲੇ ਵਿਚ ਏਸ਼ਿਆਈ ਪੈਰਾ ਖੇਡਾਂ ਦਾ ਰਿਕਾਰਡ ਬਣਾਉਂਦੇ ਹੋਏ ਦੂਜਾ ਸੋਨ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।