22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿਨੀ ਵਲੋਂ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ

ਗਲਾਸਗੋ, 21 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿਨੀ ਨੇ ਭਾਰਤ ਦੌਰੇ ਦੌਰਾਨ ਨਵੀਂ ਦਿੱਲੀ ਵਿਖੇ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਵਿੱਤੀ ਸੇਵਾਵਾਂ ਅਤੇ ਨਵਿਆਉਣਯੋਗ ਊਰਜਾ ਦੇ ਖੇਤਰਾਂ ਵਿਚ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕੀਤਾ।

ਅਜੀਤ ਡੈਸਕ 22-10-2026
ਗਲਾਸਗੋ, 21 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿਨੀ ਨੇ ਭਾਰਤ ਦੌਰੇ ਦੌਰਾਨ ਨਵੀਂ ਦਿੱਲੀ ਵਿਖੇ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਵਿੱਤੀ ਸੇਵਾਵਾਂ ਅਤੇ ਨਵਿਆਉਣਯੋਗ ਊਰਜਾ ਦੇ ਖੇਤਰਾਂ ਵਿਚ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕੀਤਾ। ਇਸੇ ਦੌਰਾਨ ਸਵਿਨੀ ਨੇ ਕਿਹਾ ਕਿ ਭਾਰਤ ਲਈ ਸਕਾਟਲੈਂਡ ਦਾ ਵਪਾਰਕ ਵਫ਼ਦ ਨਵਾਂ ਨਿਵੇਸ਼ ਆਕਰਸ਼ਿਤ ਕਰਨ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਦਾ ਅਹਿਮ ਮੌਕਾ ਹੈ। ਉਨ੍ਹਾਂ ਅਨੁਸਾਰ ਸਕਾਟਲੈਂਡ ਦੀ ਤਕਨਾਲੋਜੀ, ਵਿੱਤੀ ਸੇਵਾਵਾਂ ਅਤੇ ਸਾਫ਼ ਊਰਜਾ ਵਿੱਚ ਮੁਹਾਰਤ ਭਾਰਤੀ ਕਾਰੋਬਾਰਾਂ ਦੀਆਂ ਤਰਜੀਹਾਂ ਨਾਲ ਮੇਲ ਖਾਂਦੀ ਹੈ। ਈ.ਵਾਈ. (ਅਰਨਸਟ ਯੰਗ, ਇੱਕ ਕਾਰੋਬਾਰੀ ਸਲਾਹਕਾਰ ਸੰਸਥਾ) ਦੇ ਸਾਲ 2026 ਦੇ ਨਿਵੇਸ਼ ਆਕਰਸ਼ਣ ਸਰਵੇਖਣ ਦੇ ਨਵੇਂ ਵਿਸ਼ਲੇਸ਼ਣ ਵਿਚ ਸਕਾਟਲੈਂਡ ਦੀਆਂ ਮਿਆਰੀ ਯੂਨੀਵਰਸਿਟੀਆਂ ਅਤੇ ਹੁਨਰਮੰਦ ਕਾਮਿਆਂ ਨੂੰ ਇਸ ਦੀਆਂ ਪ੍ਰਮੁੱਖ ਤਾਕਤਾਂ ਦੱਸਿਆ ਗਿਆ ਹੈ। ਤਕਨਾਲੋਜੀ, ਪੇਸ਼ੇਵਰ ਸੇਵਾਵਾਂ, ਸਾਫ਼ ਊਰਜਾ ਅਤੇ ਖੋਜ ਆਧਾਰਿਤ ਉਦਯੋਗਾਂ ਵਿੱਚ ਭਾਰਤੀ ਨਿਵੇਸ਼ ਦੀਆਂ ਸੰਭਾਵਨਾਵਾਂ ਉਭਾਰੀਆਂ ਗਈਆਂ ਹਨ। ਸਵਿਨੀ ਨੇ ਕਿਹਾ ਕਿ ਸੁਤੰਤਰ ਵਿਸ਼ਲੇਸ਼ਣ ਅਨੁਸਾਰ ਸੰਨ 2030 ਤੱਕ ਸਕਾਟਲੈਂਡ ਅਤੇ ਭਾਰਤ ਦੀ ਵਪਾਰਕ ਭਾਈਵਾਲੀ ਸਾਲਾਨਾ 3 ਅਰਬ ਪੌਂਡ ਤੋਂ ਵੱਧ ਹੋ ਸਕਦੀ ਹੈ। ਹਾਲਾਂਕਿ 2025 ਵਿੱਚ ਸਕਾਟਲੈਂਡ ਨੂੰ ਮਿਲੇ 108 ਵਿਦੇਸ਼ੀ ਨਿਵੇਸ਼ ਪ੍ਰਾਜੈਕਟਾਂ ਵਿੱਚੋਂ ਭਾਰਤ ਦਾ ਕੇਵਲ ਇੱਕ ਸਾਫਟਵੇਅਰ ਪ੍ਰਾਜੈਕਟ ਸੀ। ਉਨ੍ਹਾਂ ਕਿਹਾ ਕਿ ਇਸ ਅਣਵਰਤੀ ਸਮਰੱਥਾ ਨੂੰ ਨਿਵੇਸ਼ ਅਤੇ ਆਰਥਿਕ ਵਿਕਾਸ ਵਿੱਚ ਬਦਲਣਾ ਦੌਰੇ ਦਾ ਮੁੱਖ ਉਦੇਸ਼ ਹੈ।
ਪਿਛਲੀ ਖ਼ਬਰ 19 ਬੱਚਿਆਂ ਦੀ ਜਾਨ ਬਚਾਉਣ ਵਾਲੇ ਦਿਲ ਦੇ ਸਰਜਨ ਆਸਿਫ਼ ਹਸਨ ਦਾ ‘ ਪ੍ਰਾਈਡ ਆਫ਼ ਬ੍ਰਿਟੇਨ ’ ਪੁਰਸਕਾਰ ਨਾਲ ਸਨਮਾਨ ਅਗਲੀ ਖ਼ਬਰ ਦਿੱਲੀ ਵਿਚ ਭਾਰਤ – ਸਕਾਟਲੈਂਡ ਕਾਰੋਬਾਰੀ ਮੰਚ ’ ਤੇ ਸਕਾਟਲੈਂਡ ਦੇ ਫਸਟ ਮਨਿਸਟਰ ਜੌਹਨ ਸਵਿਨੀ ਵਲੋਂ ਪੰਜ ਲੱਖ ਪੌਂਡ ਦੀ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।