22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬਰਤਾਨੀਆ ਵਿਚ ਦੁਸਹਿਰਾ ਅਤੇ ਬਤੁਕੰਮਾ ਤਿਉਹਾਰ ਮੌਕੇ ਭਾਰਤੀ ਮੂਲ ਦੇ 2 ਵਿਅਕਤੀਆਂ ’ਤੇ ਨਸਲੀ ਹਮਲਾ

ਲੰਡਨ, 21 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਵੈਸਟ ਯੌਰਕਸ਼ਾਇਰ ਵਿਚ ਦੁਸਹਿਰਾ ਅਤੇ ਬਤੁਕੰਮਾ ਤਿਉਹਾਰ ਦੇ ਸਮਾਗਮ ਤੋਂ ਬਾਅਦ ਭਾਰਤੀ ਮੂਲ ਦੇ ਦੋ ਵਿਅਕਤੀਆਂ ’ਤੇ ਹੋਏ ਸ਼ੱਕੀ ਨਸਲੀ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਲੋਕਾਂ ਤੋਂ ਜਾਣਕਾਰੀ ਮੰਗੀ ਹੈ। ਵੈਸਟ ਯੌਰਕਸ਼ਾਇਰ ਪੁਲਿਸ ਅਨੁਸਾਰ ਇਹ ਘਟਨਾ 17 ਅਕਤੂਬਰ ਦੀ ਰਾਤ ਨੂੰ ਵੇਕਫੀਲਡ ਦੇ ਓਸੈੱਟ ਟਾਊਨ ਹਾਲ ਵਿਖੇ ਕਰਵਾਏ ਹਿੰਦੂ ਧਾਰਮਿਕ ਸਮਾਗਮ ਤੋਂ ਬਾਅਦ ਵਾਪਰੀ।

ਅਜੀਤ ਡੈਸਕ 22-10-2026
ਲੰਡਨ, 21 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਵੈਸਟ ਯੌਰਕਸ਼ਾਇਰ ਵਿਚ ਦੁਸਹਿਰਾ ਅਤੇ ਬਤੁਕੰਮਾ ਤਿਉਹਾਰ ਦੇ ਸਮਾਗਮ ਤੋਂ ਬਾਅਦ ਭਾਰਤੀ ਮੂਲ ਦੇ ਦੋ ਵਿਅਕਤੀਆਂ ’ਤੇ ਹੋਏ ਸ਼ੱਕੀ ਨਸਲੀ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਲੋਕਾਂ ਤੋਂ ਜਾਣਕਾਰੀ ਮੰਗੀ ਹੈ।ਵੈਸਟ ਯੌਰਕਸ਼ਾਇਰ ਪੁਲਿਸ ਅਨੁਸਾਰ ਇਹ ਘਟਨਾ 17 ਅਕਤੂਬਰ ਦੀ ਰਾਤ ਨੂੰ ਵੇਕਫੀਲਡ ਦੇ ਓਸੈੱਟ ਟਾਊਨ ਹਾਲ ਵਿਖੇ ਕਰਵਾਏ ਹਿੰਦੂ ਧਾਰਮਿਕ ਸਮਾਗਮ ਤੋਂ ਬਾਅਦ ਵਾਪਰੀ।ਪੁਲਿਸ ਨੇ ਦੱਸਿਆ ਕਿ ਸਮਾਗਮ ਤੋਂ ਬਾਹਰ ਨਿਕਲ ਰਹੇ ਇੱਕ ਵਿਅਕਤੀ ਨੂੰ ਪਹਿਲਾਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਫਿਰ ਉਸ ਦੇ ਸਿਰ ਦੇ ਪਿਛਲੇ ਹਿੱਸੇ ’ਤੇ ਸੰਭਵ ਤੌਰ ’ਤੇ ਬੋਤਲ ਨਾਲ ਵਾਰ ਕੀਤਾ ਗਿਆ। ਦੂਜੇ ਵਿਅਕਤੀ ਦੇ ਸਿਰ ’ਤੇ ਵੀ ਹਮਲਾ ਕੀਤਾ ਗਿਆ ਅਤੇ ਮੁੱਕੇ ਮਾਰੇ ਗਏ, ਜਿਸ ਕਾਰਨ ਉਹ ਜ਼ਮੀਨ ’ਤੇ ਡਿੱਗ ਪਿਆ ਅਤੇ ਉਸ ਦੇ ਚਿਹਰੇ ’ਤੇ ਸੱਟਾਂ ਲੱਗੀਆਂ।ਇਹ ਘਟਨਾਵਾਂ ਰਾਤ 9:15 ਤੋਂ 10:15 ਵਜੇ ਦਰਮਿਆਨ ਵਾਪਰੀਆਂ। ਪੁਲਿਸ ਖ਼ਾਸ ਤੌਰ ’ਤੇ ਉਨ੍ਹਾਂ ਨੌਜਵਾਨਾਂ ਬਾਰੇ ਜਾਣਕਾਰੀ ਮੰਗ ਰਹੀ ਹੈ ਜੋ ਘਟਨਾ ਸਮੇਂ ਟਾਊਨ ਹਾਲ ਨੇੜੇ ਇਲੈਕਟ੍ਰਿਕ ਬਾਈਕਾਂ ’ਤੇ ਘੁੰਮਦੇ ਦੇਖੇ ਗਏ ਸਨ।ਪੁਲਿਸ ਇੰਸਪੈਕਟਰ ਐਂਡਰਿਊ ਡਿਕਿਨਸਨ ਨੇ ਕਿਹਾ ਕਿ ਹਰ ਵਿਅਕਤੀ ਨੂੰ ਬਿਨਾਂ ਕਿਸੇ ਡਰ ਦੇ ਧਾਰਮਿਕ ਅਤੇ ਭਾਈਚਾਰਕ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਗਵਾਹਾਂ ਨੂੰ ਸੰਪਰਕ ਕਰਨ ਅਤੇ ਹਮਲਾਵਰਾਂ ਬਾਰੇ ਦੱਸਣ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਦਲੇਰ ਮਹਿੰਦੀ ਦੇ ਹੱਕ ਵਿਚ ਨਿੱਤਰੇ ਅਨੁਪਮ ਖੇਰ, ਸ਼ਾਨ, ਗੁਰਦਾਸ ਮਾਨ, ਅਲੀਸ਼ਾ ਤੇ ਹੋਰ ਅਗਲੀ ਖ਼ਬਰ ਸੜਕ ਹਾਦਸੇ ’ਚ ਇਕ ਪੰਜਾਬੀ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।