25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਕਾਂਗਰਸ ਮੈਂਬਰ ਮੈਕਗਵਰਨ ਨਾਲ ਭਾਰਤੀ - ਅਮਰੀਕੀ ਭਾਈਚਾਰੇ ਨੇ ਆਪਣੀਆਂ ਮੁਸ਼ਕਿਲਾਂ ਕੀਤੀਆਂ ਸਾਂਝੀਆਂ

ਸੈਕਰਾਮੈਂਟੋ, 24 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕੀ ਕਾਂਗਰਸਮੈਨ ਜਿਮ ਮੈਕਗਵਰਨ ਨਾਲ ਇਕ ਮੀਟਿੰਗ ਦੌਰਾਨ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਵਿਦਿਆਰਥੀਆਂ, ਪਰਿਵਾਰਾਂ ਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਇਮੀਗ੍ਰੇਸ਼ਨ (ਪ੍ਰਵਾਸ) ਸਬੰਧੀ ਚੁਣੌਤੀਆਂ ਬਾਰੇ ਚਿੰਤਾਵਾਂ ਪ੍ਰਗਟਾਈਆਂ| ਇਹ ਮੀਟਿੰਗ ਸ਼ਰੇਉਸਬਰੀ (ਐਮ. ਏ.)

ਸਨਿਚਰਵਾਰ, 1 ਅਗਸਤ, 2026 25-09-2026
ਸੈਕਰਾਮੈਂਟੋ, 24 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕੀ ਕਾਂਗਰਸਮੈਨ ਜਿਮ ਮੈਕਗਵਰਨ ਨਾਲ ਇਕ ਮੀਟਿੰਗ ਦੌਰਾਨ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਵਿਦਿਆਰਥੀਆਂ, ਪਰਿਵਾਰਾਂ ਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਇਮੀਗ੍ਰੇਸ਼ਨ (ਪ੍ਰਵਾਸ) ਸਬੰਧੀ ਚੁਣੌਤੀਆਂ ਬਾਰੇ ਚਿੰਤਾਵਾਂ ਪ੍ਰਗਟਾਈਆਂ| ਇਹ ਮੀਟਿੰਗ ਸ਼ਰੇਉਸਬਰੀ (ਐਮ.ਏ.) ਵਿਖੇ ਇੰਡੀਆ ਵੌਰਸੈਸਟਰ ਸੈਂਟਰ ਵਿਚ ਹੋਈ, ਜਿਸ ’ਚ ਭਾਰਤੀ-ਅਮਰੀਕੀ ਭਾਈਚਾਰੇ ਦੇ ਪੇਸ਼ੇਵਰਾਂ, ਉੱਦਮੀਆਂ, ਡਾਕਟਰਾਂ ਤੇ ਨਾਗਰਿਕ ਮਾਮਲਿਆਂ ਦੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ| ਮੀਟਿੰਗ ਵਿਚ ਇਮੀਗ੍ਰੇਸ਼ਨ ਨੀਤੀਆਂ, ਸਿਹਤ ਸੰਭਾਲ, ਆਰਥਿਕ ਮੌਕਿਆਂ ਤੇ ਅਮਰੀਕਾ ਤੇ ਭਾਰਤ ਵਿਚਕਾਰ ਸਬੰਧਾਂ ਬਾਰੇ ਚਰਚਾ ਕੀਤੀ| ਹਾਲਾਂਕਿ ਭਾਈਚਾਰੇ ਦੇ ਮੈਂਬਰਾਂ ਨੇ ਮੀਟਿੰਗ ਬਾਰੇ ਜਾਰੀ ਬਿਆਨ ਵਿਚ ਇਮੀਗ੍ਰੇਸ਼ਨ ਸਬੰਧੀ ਕਿਸੇ ਖਾਸ ਤਜਵੀਜ਼ ਦਾ ਜ਼ਿਕਰ ਨਹੀਂ ਕੀਤਾ ਪਰ ਅਮਰੀਕੀ ਪ੍ਰਣਾਲੀ ’ਚ ਵਿਚਰਦਿਆਂ ਵਿਦਿਆਰਥੀਆਂ, ਪਰਿਵਾਰਾਂ, ਡਾਕਟਰੀ ਪੇਸ਼ੇਵਰਾਂ ਤੇ ਹੋਰ ਪ੍ਰਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਕਾਂਗਰਸ ਮੈਂਬਰ ਨਾਲ ਸਾਂਝਾ ਕੀਤਾ| ਭਾਗੀਦਾਰਾਂ ਨੇ ਕਿਹਾ ਕਿ ਵੱਖ-ਵੱਖ ਧਰਮਾਂ, ਪੀੜੀਆਂ ਅਤੇ ਰਾਜਨੀਤਿਕ ਵਿਚਾਰਧਾਰਾਵਾਂ ਨਾਲ ਸੰਬੰਧਿਤ ਭਾਰਤੀ-ਅਮਰੀਕੀਆਂ ਦੀ ਆਮ ਨਾਗਰਿਕ ਨਾਲ ਜੁੜੇ ਮਾਮਲਿਆਂ ’ਚ ਅਰਥਪੂਰਨ ਆਵਾਜ਼ ਹੋਣੀ ਚਾਹੀਦੀ ਹੈ| ਮੀਟਿੰਗ ਵਿਚ ਮੈਕਗ ਵਰਨ, ਜੋ ਕਿ ਇਕ ਡੈਮੋਕਰੇਟ ਹਨ ਤੇ ਅਮਰੀਕੀ ਪ੍ਰਤੀਨਿਧੀ ਸਦਨ ’ਚ ਮੈਸੇਚਿਉਸੇਟਸ ਦੇ ਦੂਜੇ ਕਾਂਗਰਸ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ, ਦੀ ਲੋਕਾਂ ਤੱਕ ਪਹੁੰਚਣ ਦੀ ਸੌਖ ਤੇ ਆਪਣੇ ਹਲਕੇ ਦੇ ਲੋਕਾਂ ਨਾਲ ਜੁੜੇ ਰਹਿਣ ਦੀ ਵੀ ਸ਼ਲਾਘਾ ਕੀਤੀ ਗਈ|
ਪਿਛਲੀ ਖ਼ਬਰ ਸਕਾਟਲੈਂਡ ਵਿਚ ਮਨੁੱਖੀ ਤਸਕਰੀ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਕਾਰਵਾਈ , 36 ਗ੍ਰਿਫ਼ਤਾਰ ਅਗਲੀ ਖ਼ਬਰ ਇਟਾਲੀਅਨ ਨਾਗਰਿਕਤਾ ਲੈਣ ਗਈ ਮੋਰੱਕੋ ਮੂਲ ਦੀ ਬੀਬੀ ਨੂੰ ਇਤਾਲਵੀ ਭਾਸ਼ਾ ਨਾ ਆਉਣ ਕਾਰਨ ਮੇਅਰ ਨੇ ਨਾਗਰਿਕਤਾ ਦੇਣ ਤੋਂ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।