16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਹਵਾਈ ਸੇਵਾਵਾਂ ਠੱਪ ਹੋਣ ਮਗਰੋਂ ਨਿਊਯਾਰਕ ਗਵਰਨਰ ਹੋਕਲ ਵਲੋਂ ਆਵਾਜਾਈ ਮੰਤਰੀ ਨੂੰ ਹਟਾਉਣ ਦੀ ਮੰਗ

ਨਿਊਯਾਰਕ, 15 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਭਰ ’ਚ ਤਕਨੀਕੀ ਖ਼ਰਾਬੀ ਕਾਰਨ ਜਹਾਜ਼ਾਂ ਦੀ ਉਡਾਣ ਕਈ ਘੰਟੇ ਰੁਕੀ ਰਹਿਣ ਮਗਰੋਂ ਨਿਊਯਾਰਕ ਦੀ ਗਵਰਨਰ ਕੈਥੀ ਹੋਕਲ ਨੇ ਆਵਾਜਾਈ ਮੰਤਰੀ ਸੀਨ ਡਫੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਡਫੀ ਨੂੰ ਖ਼ੁਦ ਅਹੁਦਾ ਛੱਡ ਦੇਣਾ ਚਾਹੀਦਾ ਹੈ ਜਾਂ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਨੂੰ ਤੁਰੰਤ ਹਟਾਉਣ।

ਅਜੀਤ ਡੈਸਕ 16-11-2026
ਨਿਊਯਾਰਕ, 15 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਭਰ ’ਚ ਤਕਨੀਕੀ ਖ਼ਰਾਬੀ ਕਾਰਨ ਜਹਾਜ਼ਾਂ ਦੀ ਉਡਾਣ ਕਈ ਘੰਟੇ ਰੁਕੀ ਰਹਿਣ ਮਗਰੋਂ ਨਿਊਯਾਰਕ ਦੀ ਗਵਰਨਰ ਕੈਥੀ ਹੋਕਲ ਨੇ ਆਵਾਜਾਈ ਮੰਤਰੀ ਸੀਨ ਡਫੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਡਫੀ ਨੂੰ ਖ਼ੁਦ ਅਹੁਦਾ ਛੱਡ ਦੇਣਾ ਚਾਹੀਦਾ ਹੈ ਜਾਂ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਨੂੰ ਤੁਰੰਤ ਹਟਾਉਣ। ਸ਼ੁੱਕਰਵਾਰ ਸ਼ਾਮ ਸੰਚਾਰ ਤੇ ਰਾਡਾਰ ਪ੍ਰਣਾਲੀ ਵਿਚ ਵਿਘਨ ਪੈਣ ਕਾਰਨ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਦੇਸ਼ ਭਰ ’ਚ ਜਹਾਜ਼ਾਂ ਦੇ ਉਡਾਣ ਭਰਨ ’ਤੇ ਚਾਰ ਘੰਟਿਆਂ ਤੋਂ ਵੱਧ ਸਮੇਂ ਲਈ ਰੋਕ ਲਗਾਈ ਸੀ। ਉਡਾਣਾਂ ਦਾ ਹਿਸਾਬ ਰੱਖਣ ਵਾਲੀ ਸੇਵਾ ਦੇ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਨੂੰ 16 ਹਜ਼ਾਰ ਤੋਂ ਵੱਧ ਉਡਾਣਾਂ ਰੱਦ ਹੋਈਆਂ ਜਾਂ ਦੇਰੀ ਨਾਲ ਚੱਲੀਆਂ। ਸਨਿਚਰਵਾਰ ਸਵੇਰ ਤੱਕ ਲਗਭਗ ਤਿੰਨ ਹਜ਼ਾਰ ਹੋਰ ਉਡਾਣਾਂ ਵੀ ਪ੍ਰਭਾਵਿਤ ਹੋਈਆਂ। ਡਫੀ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਨਿਯਮਤ ਰੱਖ-ਰਖਾਅ ਦੌਰਾਨ ਪ੍ਰਣਾਲੀ ਨੂੰ ਅੱਪਗ੍ਰੇਡ ਕਰਨ ਨਾਲ ਸੰਚਾਰ ਨੈੱਟਵਰਕ ’ਤੇ ਵਾਧੂ ਬੋਝ ਪਿਆ, ਜਿਸ ਕਾਰਨ ਖ਼ਰਾਬੀ ਆਈ। ਉਨ੍ਹਾਂ ਕਿਹਾ ਕਿ ਹਵਾਈ ਆਵਾਜਾਈ ਮੁੜ ਚਾਲੂ ਹੋ ਗਈ ਹੈ, ਪਰ ਰੱਦ ਤੇ ਦੇਰੀ ਨਾਲ ਚੱਲ ਰਹੀਆਂ ਉਡਾਣਾਂ ਦਾ ਪ੍ਰਬੰਧ ਪੂਰੀ ਤਰ੍ਹਾਂ ਸੰਭਲਣ ’ਚ ਕੁਝ ਦਿਨ ਲੱਗ ਸਕਦੇ ਹਨ।
ਪਿਛਲੀ ਖ਼ਬਰ ਬਰਤਾਨੀਆ ਦੇ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਅਗਲੇ ਹਫ਼ਤੇ ਮੁੰਬਈ ਆਉਣਗੇ ਅਗਲੀ ਖ਼ਬਰ ਏਸ਼ੀਆ ਕੱਪ ਦੀ ਜਿੱਤ ਤੋਂ ਬਾਅਦ ਆਰਿਆਵੀਰ ਨੇ ਪਿਤਾ ਵਰਿੰਦਰ ਸਹਿਵਾਗ ਨਾਲ ਸਾਂਝੇ ਕੀਤੇ ਖਾਸ ਪਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।