18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਕਾਟਲੈਂਡ ਵਾਸੀਆਂ ਨੂੰ ਨਹੀਂ ਮਿਲਿਆ ਉਹ ਹਸਪਤਾਲ , ਜਿਸ ਲਈ ਉਨ੍ਹਾਂ ਨੇ ਭੁਗਤਾਨ ਕੀਤਾ - ਸਿਹਤ ਮੰਤਰੀ

ਗਲਾਸਗੋ, 17 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੀ ਸਿਹਤ ਮੰਤਰੀ ਐਂਜਲਾ ਕੌਨਸਟੈਂਸ ਨੇ ਮੰਨਿਆ ਹੈ ਕਿ ਗਲਾਸਗੋ ਦਾ ਵਿਵਾਦਾਂ ਵਿਚ ਘਿਰਿਆ ‘ਕੁਈਨ ਐਲਿਜ਼ਾਬੈੱਥ ਯੂਨੀਵਰਸਿਟੀ ਹਸਪਤਾਲ’ ਉਸ ਮਿਆਰ ਦਾ ਨਹੀਂ ਬਣਿਆ, ਜਿਸ ਲਈ ਦੇਸ਼ ਦੇ ਲੋਕਾਂ ਨੇ ਭੁਗਤਾਨ ਕੀਤਾ ਸੀ। ਲਗਭਗ 84 ਕਰੋੜ 20 ਲੱਖ ਪੌਂਡ ਦੀ ਲਾਗਤ ਨਾਲ ਬਣਿਆ ਇਹ ਹਸਪਤਾਲ ਸਾਲ 2015 ਵਿਚ ਖੋਲ੍ਹਿਆ ਗਿਆ ਸੀ ਪਰ ਉਦੋਂ ਤੋਂ ਇਸ ਦੀਆਂ ਪਾਣੀ, ਹਵਾਦਾਰੀ ਅਤੇ ਇਮਾਰਤੀ ਪ੍ਰਣਾਲੀਆਂ ਨਾਲ ਸਬੰਧਤ ਗੰਭੀਰ ਖ਼ਾਮੀਆਂ ਸਾਹਮਣੇ ਆਉਂਦੀਆਂ ਰਹੀਆਂ ਹਨ।

ਅਜੀਤ ਡੈਸਕ 18-09-2026
ਗਲਾਸਗੋ, 17 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੀ ਸਿਹਤ ਮੰਤਰੀ ਐਂਜਲਾ ਕੌਨਸਟੈਂਸ ਨੇ ਮੰਨਿਆ ਹੈ ਕਿ ਗਲਾਸਗੋ ਦਾ ਵਿਵਾਦਾਂ ਵਿਚ ਘਿਰਿਆ ‘ਕੁਈਨ ਐਲਿਜ਼ਾਬੈੱਥ ਯੂਨੀਵਰਸਿਟੀ ਹਸਪਤਾਲ’ ਉਸ ਮਿਆਰ ਦਾ ਨਹੀਂ ਬਣਿਆ, ਜਿਸ ਲਈ ਦੇਸ਼ ਦੇ ਲੋਕਾਂ ਨੇ ਭੁਗਤਾਨ ਕੀਤਾ ਸੀ। ਲਗਭਗ 84 ਕਰੋੜ 20 ਲੱਖ ਪੌਂਡ ਦੀ ਲਾਗਤ ਨਾਲ ਬਣਿਆ ਇਹ ਹਸਪਤਾਲ ਸਾਲ 2015 ਵਿਚ ਖੋਲ੍ਹਿਆ ਗਿਆ ਸੀ ਪਰ ਉਦੋਂ ਤੋਂ ਇਸ ਦੀਆਂ ਪਾਣੀ, ਹਵਾਦਾਰੀ ਅਤੇ ਇਮਾਰਤੀ ਪ੍ਰਣਾਲੀਆਂ ਨਾਲ ਸਬੰਧਤ ਗੰਭੀਰ ਖ਼ਾਮੀਆਂ ਸਾਹਮਣੇ ਆਉਂਦੀਆਂ ਰਹੀਆਂ ਹਨ। ਸਕਾਟਿਸ਼ ਸੰਸਦ ਦੀ ਸਿਹਤ, ਸਮਾਜਿਕ ਸੰਭਾਲ ਅਤੇ ਖੇਡ ਕਮੇਟੀ ਅੱਗੇ ਪੇਸ਼ ਹੋਈ ਕੌਨਸਟੈਂਸ ਨੇ ਦੱਸਿਆ ਕਿ ਹਸਪਤਾਲ ਵਿਚ ਵੱਖ-ਵੱਖ ਸੁਧਾਰ ਕਾਰਜ ਚੱਲ ਰਹੇ ਹਨ ਅਤੇ ਸਰਕਾਰੀ ਅਧਿਕਾਰੀ ਇਨ੍ਹਾਂ ਉਤੇ ਨਿਗਰਾਨੀ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਸਕਾਟਲੈਂਡ ਦੇ ਲੋਕਾਂ ਨੂੰ ਉਹ ਹਸਪਤਾਲ ਨਹੀਂ ਮਿਲਿਆ, ਜਿਸ ਲਈ ਦੇਸ਼ ਨੇ ਪੈਸਾ ਦਿੱਤਾ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਸਕਾਟਿਸ਼ ਹਸਪਤਾਲ ਜਾਂਚ ਦੀ ਅੰਤਿਮ ਰਿਪੋਰਟ ਉਸਾਰੀ ਅਤੇ ਪ੍ਰਬੰਧ ਨਾਲ ਜੁੜੀਆਂ ਖ਼ਾਮੀਆਂ ਉਤੇ ਚਾਨਣਾ ਪਾਏਗੀ।ਹਸਪਤਾਲ ਦੇ ਦੂਸ਼ਿਤ ਪਾਣੀ ਅਤੇ ਹਵਾਦਾਰੀ ਪ੍ਰਬੰਧ ਨੂੰ ਕਈ ਮਰੀਜ਼ਾਂ ਦੀਆਂ ਲਾਗਾਂ ਅਤੇ ਮੌਤਾਂ ਨਾਲ ਜੋੜਿਆ ਜਾਂਦਾ ਰਿਹਾ ਹੈ। ਲਹੂ ਦੇ ਕੈਂਸਰ ਦਾ ਇਲਾਜ ਕਰਵਾ ਰਹੀ 10 ਸਾਲਾ ਮਿਲੀ ਮੇਨ ਦੀ ਸਾਲ 2017 ਵਿਚ ਲਾਗ ਲੱਗਣ ਤੋਂ ਬਾਅਦ ਮੌਤ ਹੋ ਗਈ ਸੀ। ਉਸ ਦੀ ਮੌਤ ਸਮੇਤ ਕਈ ਮਾਮਲਿਆਂ ਦੀ ਕਾਰਪੋਰੇਟ ਹੱਤਿਆ ਸਬੰਧੀ ਜਾਂਚ ਚੱਲ ਰਹੀ ਹੈ। ਪੀੜਤ ਪਰਿਵਾਰਾਂ ਨੇ ਸਿਹਤ ਮੰਤਰੀ ਦੇ ਬਿਆਨ ਨੂੰ ਦੇਰੀ ਨਾਲ ਕੀਤਾ ਅਤੇ ਨਾਕਾਫ਼ੀ ਇਕਬਾਲ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਸਮੱਸਿਆਵਾਂ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਸਮੇਂ ਸਿਰ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ। ਐੱਨ.ਐੱਚ.ਐੱਸ. ਗ੍ਰੇਟਰ ਗਲਾਸਗੋ ਐਂਡ ਕਲਾਈਡ ਦਾ ਕਹਿਣਾ ਹੈ ਕਿ ਉਸ ਨੂੰ ਉਹ ਹਸਪਤਾਲ ਨਹੀਂ ਸੌਂਪਿਆ ਗਿਆ, ਜਿਸ ਦੀਆਂ ਤੈਅ ਕੀਤੀਆਂ ਵਿਸ਼ੇਸ਼ਤਾਵਾਂ ਲਈ ਭੁਗਤਾਨ ਕੀਤਾ ਗਿਆ ਸੀ। ਸਿਹਤ ਬੋਰਡ ਵੱਲੋਂ ਉਸਾਰੀ ਕੰਪਨੀ ਅਤੇ ਹੋਰ ਠੇਕੇਦਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਾਲ ਵੀ ਹਸਪਤਾਲ ਵਿਚ ਉੱਲੀ ਅਤੇ ਪਾਣੀ ਦੇ ਰਿਸਾਅ ਸਬੰਧੀ ਚਿੰਤਾਵਾਂ ਕਾਰਨ ਇੱਕ ਵਾਰਡ ਵਿਚੋਂ ਮਰੀਜ਼ਾਂ ਨੂੰ ਤਬਦੀਲ ਕਰਨਾ ਪਿਆ ਸੀ। ਸਕਾਟਿਸ਼ ਹਸਪਤਾਲ ਜਾਂਚ ਦੀ ਅੰਤਿਮ ਰਿਪੋਰਟ ਹਾਲੇ ਜਾਰੀ ਹੋਣੀ ਬਾਕੀ ਹੈ।
ਪਿਛਲੀ ਖ਼ਬਰ ਲਾਲੜੂ ਦਾ ਰੇਲਵੇ ਅੰਡਰਪਾਸ ਅੱਜ ਤੋਂ 24 ਦਿਨਾਂ ਲਈ ਰਹੇਗਾ ਬੰਦ ਬਦਲਵੇਂ ਰਸਤਿਆਂ ਰਾਹੀਂ ਹੋਵੇਗੀ ਆਵਾਜਾਈ ਅਗਲੀ ਖ਼ਬਰ ਬਾਬਾ ਸੁੱਖਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਦੇ ਕੇਨੈਡਾ ਦੌਰੇ ਦੌਰਾਨ ਸੰਗਤਾਂ ਵਲੋਂ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।