ਗਲਾਸਗੋ ਵਿਚ ‘ ਐਜੂਕੇਸ਼ਨ ਇੰਡੀਆ ਪਵੇਲੀਅਨ ’ ਦਾ ਉਦਘਾਟਨ
ਗਲਾਸਗੋ, 9 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਵਿਖੇ ਹੋ ਰਹੀ ਯੂਰਪੀਅਨ ਐਸੋਸੀਏਸ਼ਨ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਕਾਨਫਰੰਸ ਅਤੇ ਐਗਜ਼ੀਬਿਸ਼ਨ ਦੌਰਾਨ ਭਾਰਤੀ ਕੌਂਸਲ ਜਨਰਲ ਸਿਧਾਰਥ ਮਲਿਕ ਨੇ ‘ਐਜੂਕੇਸ਼ਨ ਇੰਡੀਆ ਪਵੇਲੀਅਨ’ ਦਾ ਉਦਘਾਟਨ ਕੀਤਾ। ਇਸ ਵਿਚ ਭਾਰਤ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਦੀ ਨੁਮਾਇੰਦਗੀ ਕਰ ਰਹੇ ਕਰੀਬ 40 ਡੈਲੀਗੇਟ ਹਿੱਸਾ ਲੈ ਰਹੇ ਹਨ।
ਅਜੀਤ ਡੈਸਕ
10-09-2026