28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਕੈਲਗਰੀ ਵਿਖੇ ਖਾਲਸਾ ਏਡ ਦੇ ਸੀ . ਈ . ਓ . ਰਵਿੰਦਰ ਰਵੀ ਸਿੰਘ ਦਾ ਸਨਮਾਨ

ਕੈਲਗਰੀ, 28 ਨਵੰਬਰ (ਜਸਜੀਤ ਸਿੰਘ ਧਾਮੀ)-ਖਾਲਸਾ ਏਡ ਦੇ ਸੀ. ਈ.

ਅਜੀਤ ਡੈਸਕ 29-11-2026
ਕੈਲਗਰੀ, 28 ਨਵੰਬਰ (ਜਸਜੀਤ ਸਿੰਘ ਧਾਮੀ)-ਖਾਲਸਾ ਏਡ ਦੇ ਸੀ.ਈ.ਓ. ਰਵਿੰਦਰ ਰਵੀ ਸਿੰਘ ਨੇ ਕੈਲਗਰੀ ਦੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਖੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੰਗਰ ਗੁਰੂ ਸਾਹਿਬਾਨ ਵਲੋਂ ਚਲਾਈ ਮਹਾਨ ਪਰੰਪਰਾ ਹੈ, ਜੋ ਭੁੱਖ ਮਿਟਾਉਣ ਦੇ ਨਾਲ ਲੋੜਵੰਦਾਂ ਨੂੰ ਸਹਾਰੇ ਦਾ ਅਹਿਸਾਸ ਵੀ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਖਾਲਸਾ ਏਡ ਪਿਛਲੇ 27 ਸਾਲਾਂ ਤੋਂ ਇਸੇ ਸੇਵਾ ਲੜੀ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਦਾਨ ਇਕੱਠਾ ਕਰਨ ਵਾਲੀਆਂ ਸੰਸਥਾਵਾਂ ਤੋਂ ਪੈਸੇ ਦੀ ਵਰਤੋਂ ਦਾ ਹਿਸਾਬ ਵੀ ਜ਼ਰੂਰ ਮੰਗਿਆ ਜਾਵੇ। ਪੰਜਾਬ ਵਿਚ ਹੜ੍ਹਾਂ ਬਾਰੇ ਗੱਲ ਕਰਦਿਆਂ ਰਵਿੰਦਰ ਰਵੀ ਸਿੰਘ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿਚ ਤਿੰਨ ਵਾਰ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਾੜੇ ਪ੍ਰਬੰਧਾਂ ਕਾਰਨ ਡੈਮਾਂ ਵਿਚੋਂ ਪਾਣੀ ਛੱਡਣ ਨਾਲ ਹੜ੍ਹਾਂ ਦੀ ਸਥਿਤੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਈ ਨਵੀਆਂ ਸੁਸਾਇਟੀਆਂ ਫੰਡ ਇਕੱਠੇ ਕਰ ਰਹੀਆਂ ਹਨ, ਪਰ ਦਾਨ ਦੇਣ ਵਾਲਿਆਂ ਨੂੰ ਪੈਸੇ ਦੀ ਵਰਤੋਂ ਦਾ ਹਿਸਾਬ ਜ਼ਰੂਰ ਮੰਗਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਖਾਲਸਾ ਏਡ ਗ੍ਰੰਥੀ ਸਿੰਘਾਂ ਦੀ ਮਦਦ ਕਰਨ ਤੇ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਵਰਗੇ ਕਾਰਜ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸੰਸਥਾ ਵਲੋਂ ਮਿਲਣ ਵਾਲੇ ਹਰ ਪੈਸੇ ਦਾ ਪੂਰਾ ਹਿਸਾਬ ਰੱਖਿਆ ਜਾਂਦਾ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਵਿੰਦਰ ਰਵੀ ਸਿੰਘ ਨੂੰ ਮਨੁੱਖਤਾ ਪ੍ਰਤੀ ਸੇਵਾਂਵਾਂ ਕਰਕੇ ਸਨਮਾਨਿਤ ਕੀਤਾ ਗਿਆ| ਇਸ ਦੌਰਾਨ ਭਾਈ ਰਣਜੀਤ ਸਿੰਘ ਧਰਮੀ ਫੌਜੀ, ਦਲਜੀਤ ਸਿੰਘ ਢਿੱਲੋਂ, ਜੁਗਰਾਜ ਸਿੰਘ ਸੋਹੀ, ਅਵਤਾਰ ਸਿੰਘ ਦੁੱਗਲ, ਜੀਤ ਸਿੰਘ ਰੰਧਾਵਾ, ਮਹਿੰਦਰ ਸਿੰਘ ਮਿਨਹਾਸ, ਜਤਿੰਦਰ ਸਿੰਘ, ਅਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ|
ਪਿਛਲੀ ਖ਼ਬਰ ਵੈਨਕੂਵਰ ਕਰੇਗਾ 2029 ਦੇ ਗ੍ਰੇਅ ਕੱਪ ਫੁੱਟਬਾਲ ਮੁਕਾਬਲੇ ਦੀ ਮੇਜ਼ਬਾਨੀ ਅਗਲੀ ਖ਼ਬਰ ਟਰੰਪ ਦੇ ਟੈਰਿਫ਼ਾਂ ’ ਤੇ ਆਪਣੀ ਪਾਰਟੀ ’ ਚ ਉੱਠਣ ਲੱਗੀ ਆਵਾਜ਼ , ਮਹਿੰਗਾਈ ਤੇ 2028 ਦੀਆਂ ਚੋਣਾਂ ਨੇ ਵਧਾਈ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।