29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਕ੍ਰਾਈਸਟਚਰਚ ਟੈਸਟ: ਨਿਊਜ਼ੀਲੈਂਡ ਮਜ਼ਬੂਤ ਸਥਿਤੀ ’ਚ ਭਾਰਤ ’ਤੇ 243 ਦੌੜਾਂ ਦੀ ਬੜ੍ਹਤ

ਕ੍ਰਾਈਸਟਚਰਚ, 29 ਨਵੰਬਰ (ਪੀ.ਟੀ.ਆਈ.)-ਧਰੁਵ ਜੁਰੇਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸਭ ਤੋਂ ਸ਼ਾਨਦਾਰ ਪਾਰੀ ਖੇਡੀ, ਪਰ ਇਸ ਦੇ ਬਾਵਜੂਦ ਨਿਊਜ਼ੀਲੈਂਡ ਨੇ ਭਾਰਤ ਖ਼ਿਲਾਫ਼ ਦੂਜੇ ਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਆਪਣੀ ਪਕੜ ਮਜ਼ਬੂਤ ਕਰ ਲਈ। ਦਿਨ ਦੀ ਖੇਡ ਖ਼ਤਮ ਹੋਣ ਤੱਕ ਨਿਊਜ਼ੀਲੈਂਡ ਨੇ ਭਾਰਤ ’ਤੇ ਕੁੱਲ 243 ਦੌੜਾਂ ਦੀ ਬੜ੍ਹਤ ਬਣਾਈ। ਪਹਿਲੀ ਪਾਰੀ ’ਚ 110 ਦੌੜਾਂ ਦੀ ...

ਅਜੀਤ ਡੈਸਕ 29-11-2026

ਕ੍ਰਾਈਸਟਚਰਚ, 29 ਨਵੰਬਰ (ਪੀ.ਟੀ.ਆਈ.)-ਧਰੁਵ ਜੁਰੇਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸਭ ਤੋਂ ਸ਼ਾਨਦਾਰ ਪਾਰੀ ਖੇਡੀ, ਪਰ ਇਸ ਦੇ ਬਾਵਜੂਦ ਨਿਊਜ਼ੀਲੈਂਡ ਨੇ ਭਾਰਤ ਖ਼ਿਲਾਫ਼ ਦੂਜੇ ਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਆਪਣੀ ਪਕੜ ਮਜ਼ਬੂਤ ਕਰ ਲਈ।

ਦਿਨ ਦੀ ਖੇਡ ਖ਼ਤਮ ਹੋਣ ਤੱਕ ਨਿਊਜ਼ੀਲੈਂਡ ਨੇ ਭਾਰਤ ’ਤੇ ਕੁੱਲ 243 ਦੌੜਾਂ ਦੀ ਬੜ੍ਹਤ ਬਣਾਈ। ਪਹਿਲੀ ਪਾਰੀ ’ਚ 110 ਦੌੜਾਂ ਦੀ ਬੜ੍ਹਤ ਹਾਸਲ ਕਰਨ ਵਾਲੀ ਨਿਊਜ਼ੀਲੈਂਡ ਦੀ ਟੀਮ ਨੇ ਦੂਜੀ ਪਾਰੀ ’ਚ 3 ਵਿਕਟਾਂ ਦੇ ਨੁਕਸਾਨ ’ਤੇ 133 ਦੌੜਾਂ ਬਣਾ ਲਈਆਂ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਪਹਿਲੀ ਪਾਰੀ ਵਿਚ ਬਣਾਏ 356 ਦੌੜਾਂ ਦੇ ਜਵਾਬ ’ਚ ਭਾਰਤੀ ਟੀਮ 246 ਦੌੜਾਂ ’ਤੇ ਆਲ ਆਊਟ ਹੋ ਗਈ ਸੀ।

ਧਰੁਵ ਜੁਰੇਲ ਨੇ ਲਗਭਗ ਸਵਾ ਚਾਰ ਘੰਟੇ ਬੱਲੇਬਾਜ਼ੀ ਕਰਦਿਆਂ 170 ਗੇਂਦਾਂ ’ਚ 88 ਦੌੜਾਂ ਬਣਾਈਆਂ। ਉਨ੍ਹਾਂ 14 ਚੌਕੇ ਲਗਾਏ। ਉਨ੍ਹਾਂ ਦੀ ਇਹ ਪਾਰੀ ਇਸ ਲਈ ਵੀ ਅਹਿਮ ਰਹੀ ਕਿਉਂਕਿ ਇਕ ਸਮੇਂ ਭਾਰਤ ਦੀਆਂ 117 ਦੌੜਾਂ ’ਤੇ 7 ਵਿਕਟਾਂ ਡਿੱਗ ਚੁੱਕੀਆਂ ਸਨ ਤੇ ਟੀਮ ’ਤੇ ਫਾਲੋਆਨ ਦਾ ਖ਼ਤਰਾ ਮੰਡਰਾ ਰਿਹਾ ਸੀ।

ਨਿਊਜ਼ੀਲੈਂਡ ਵਲੋਂ ਦੂਜੀ ਪਾਰੀ ’ਚ ਡੇਵੋਨ ਕਾਨਵੇ ਨੇ 51 ਦੌੜਾਂ ਬਣਾਈਆਂ। ਦਿਨ ਦੀ ਖੇਡ ਖ਼ਤਮ ਹੋਣ ਸਮੇਂ ਰਚਿਨ ਰਵਿੰਦਰਾ 46 ਤੇ ਡੈਰਿਲ ਮਿਚੇਲ 5 ਦੌੜਾਂ ਬਣਾ ਕੇ ਖੇਡ ਰਹੇ ਸਨ। ਭਾਰਤ ਵਲੋਂ ਜਸਪ੍ਰੀਤ ਬੁਮਰਾਹ ਨੇ 34 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਜਦਕਿ ਵਾਸ਼ਿੰਗਟਨ ਸੁੰਦਰ ਨੂੰ 14 ਦੌੜਾਂ ਦੇ ਕੇ 1 ਵਿਕਟ ਮਿਲੀ। 

ਅਗਲੀ ਖ਼ਬਰ ਲਾਟਰੀ ਨਿਕਲਣ ਉਪਰੰਤ ਇਮੀਗ੍ਰੇਸ਼ਨ ਨੇ ਕੀਤਾ ਗ੍ਰਿਫਤਾਰ